ਕਾਮਨਵੈਲਥ ਗੇਮਸ 2022 ਵਿਚ 9ਵੇਂ ਦਿਨ ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ ਹੈ। ਭਾਰਤੀ ਪਹਿਲਵਾਨਾਂ ਨੇ ਪਹਿਲਾਂ ਕੁਸ਼ਤੀ ‘ਚ ਆਪਣਾ ਦਮ ਦਿਖਾਇਆ। ਹੁਣ ਪੈਰਾ ਟੇਬਲ ਟੈਨਿਸ ਵਿਚ ਭਾਰਤ ਦੀ ਭਾਵਿਨਾ ਪਟੇਲ ਨੇ ਗੋਲਡ ਮੈਡਲ ਜਿੱਤਿਆ ਹੈ। ਭਾਰਤੀ ਖਿਡਾਰੀ ਨੇ ਫਾਈਨਲ ਵਿਚ ਨਾਈਜੀਰੀਆ ਦੀ ਖਿਡਾਰੀ ਨੂੰ 3-0 ਤੋਂ ਹਰਾ ਕੇ ਪੈਰਾ ਟੇਬਲ ਟੈਨਿਸ ਵਿਚ ਗੋਲਡ ਮੈਡਲ ਆਪਣੇ ਨਾਂ ਕੀਤਾ। ਦਰਅਸਲ ਪਿਛਲੇ ਸਾਲ ਟੋਕੀਓ ਓਲੰਪਿਕ ਵਿਚ ਇਸ ਭਾਰਤੀ ਖਿਡਾਰੀ ਨੇ ਸਿਲਵਰ ਮੈਡਲ ‘ਤੇ ਕਬਜ਼ਾ ਕੀਤਾ ਸੀ। ਕਾਮਨਵੈਲਥ ਗੇਮਸ 2022 ਵਿਚ ਭਾਰਤ ਦਾ ਇਹ 13ਵਾਂ ਗੋਲਡ ਮੈਡਲ ਹੈ।
ਇਸ ਤੋਂ ਇਲਾਵਾ ਕਾਮਨਵੈਲਥ ਗੇਮਸ 2022 ਵਿਚ ਭਾਰਤ ਦੀ ਸੋਨਲ ਬੇਨ ਪਟੇਲ ਨੇ ਪੈਰਾ ਟੇਬਲ ਟੈਨਿਸ ਵਿਚ ਕਾਂਸੇ ਦਾ ਤਮਗਾ ਆਪਣੇ ਨਾਂ ਕੀਤਾ। ਭਾਰਤ ਹੁਣ ਤੱਕ 40 ਮੈਡਲ ਜਿੱਤ ਚੁੱਕਾ ਹੈ ਜਿਨ੍ਹਾਂ ਵਿਚ 13 ਗੋਲਡ ਮੈਡਲ ਸ਼ਾਮਲ ਹਨ। ਇਸਤੋਂ ਇਲਾਵਾ ਪਿਛਲੇ ਸਾਲ ਟੋਕੀਓ ਪੈਰਾਓਲੰਪਿਕ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਭਾਰਤੀ ਟੇਬਲ ਟੈਨਿਸ ਖਿਡਾਰੀ ਭਾਵਿਨਾ ਪਟੇਲ ਨੇ ਗੋਲਡ ਮੈਡਲ ਜਿੱਤਿਆ ਹੈ। ਭਾਰਤ ਦੇ ਸਟਾਰ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਪਹਿਲੀ ਵਾਰ ਰਾਸ਼ਟਰ ਮੰਡਲ ਖੇਡਾਂ ਵਿਚ ਮੈਡਲ ਜਿੱਤਿਆ ਹੈ। ਉੁਨ੍ਹਾਂ ਦਾ ਪਹਿਲਾ ਮੈਡਲ ਹੀ ਗੋਲਡ ਹੈ।
ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਦੇ ਵਡਨਗਰ ਦੇ ਇਕ ਛੋਟੇ ਜਿਹੇ ਪਿੰਡ ਵਿਚ 6 ਨਵੰਬਰ 1986 ਨੂੰ ਭਾਵਿਨਾ ਦਾ ਜਨਮ ਹੋਇਆ ਸੀ। ਸਿਰਫ ਇਕ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਪੋਲੀਓ ਹੋ ਗਿਆ। ਪਰਿਵਾਰ ਦੀ ਆਰਥਿਕ ਹਾਲਤ ਇੰਨੀ ਚੰਗੀ ਨਹੀਂ ਸੀ ਕਿ ਉਨ੍ਹਾਂ ਦਾ ਇਲਾਜ ਕਰਾਇਆ ਜਾ ਸਕੇ। ਰਿਹੈਬ ਦੌਰਾਨ ਭਾਵਨਾ ਦੇ ਜ਼ਿਆਦਾ ਧਿਆਨ ਨਾ ਦੇਣ ਕਾਰਨ ਉਨ੍ਹਾਂ ਦੀ ਸਥਿਤੀ ਇਹੋ ਜਿਹੀ ਹੀ ਰਹਿ ਗਈ। ਮੱਧਵਰਗੀ ਪਰਿਵਾਰ ਤੋਂ ਆਉਣ ਵਾਲੀ ਭਾਵਿਨਾ ਨੂੰ ਫਿਰ ਆਪਣੀ ਪੂਰੀ ਜ਼ਿੰਦਗੀ ਲਈ ਵ੍ਹੀਲਚੇਅਰ ਨੂੰ ਅਪਨਾਉਣਾ ਪਿਆ। ਭਾਵਿਨਾ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ। ਗੁਜਰਾਤ ਯੂਨੀਵਰਸਿਟੀ ਤੋਂ ਡਿਸਟੈਂਸ ਲਰਨਿੰਗ ਤਹਿਤ ਬੀਏ ਦੀ ਡਿਗਰੀ ਲਈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਭਾਵਿਨਾ ਨੇ ਸ਼ੌਕ ਵਜੋਂ ਟੇਬਲ ਟੈਨਿਸ ਖੇਡਣਾ ਸ਼ੁਰੂ ਕੀਤਾ। ਬਾਅਦ ਵਿਚ ਇਹ ਉਨ੍ਹਾਂ ਦਾ ਪੈਸ਼ਨ ਬਣ ਗਿਆ। ਹੁਣ ਉਹ ਪੈਰਾ ਟੇਬਲ ਟੈਨਿਸ ਵਿਚ ਭਾਰਤ ਨੂੰ ਵੱਡੇ ਮੰਚਾਂ ‘ਤੇ ਮੈਡਲ ਦਿਵਾਉਂਦੀ ਦਿਖ ਰਹੀ ਹੈ। ਪੇਸ਼ੇਵਰ ਟੇਬਲ ਟੈਨਿਸ ਖੇਡਣ ਦੇ 3 ਸਾਲ ਬਾਅਦ ਬੰਗਲੌਰ ਵਿਚ ਪੈਰਾ ਟੇਬਲ ਟੈਨਿਸ ਵਿਚ ਆਪਣਾ ਪਹਿਲਾ ਗੋਲਡ ਜਿੱਤ ਕੇ ਭਾਵਿਨਾ ਨੇ ਆਪਣੀ ਪਛਾਣ ਬਣਾਈ। 2011 ਵਿਚ ਪੀਟੀਟੀ ਥਾਈਲੈਂਡ ਟੇਬਲ ਟੈਨਿਸ ਚੈਂਪੀਅਨਸ਼ਿਪ ਜਿੱਤਣ ਦੇ ਬਾਅਦ ਉੁਨ੍ਹਾਂ ਦੀ ਵਰਲਡ ਰੈਂਕਿੰਗ ਨੰਬਰ 2 ‘ਤੇ ਪਹੁੰਚ ਗਈ। 2013 ਵਿਚ ਬੀਜਿੰਗ ਏਸ਼ੀਅਨ ਪੈਰਾ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਉਨ੍ਹਾਂ ਨੇ ਮਹਿਲਾਵਾਂ ਦੇ ਸਿੰਗਲ ਕਲਾਸ 4 ਈਵੈਂਟ ਵਿਚ ਸਿਲਵਰ ਮੈਡਲ ਜਿੱਤਿਆ।