ਉਜ਼ੇਬਿਕਸਤਾਨ ਵਿਚ ਭਾਰਤੀ ਕੱਫ ਸਿਰਪ ਨਾਲ ਬੱਚਿਆਂ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਇਸ ਪੂਰੇ ਮਾਮਲੇ ਉਤੇ ਆਪਣੀ ਨਜ਼ਰ ਬਣਾਏ ਹੋਏ ਹਨ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵਿੱਟਰ ਜ਼ਰੀਏ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਨੇ ਖਾਂਸੀ ਦੀ ਦਵਾਈ ਡਾਕ-1 ਮੈਕਸ ਵਿਚ ਅਸ਼ੁੱਧੀ ਦੀ ਰਿਪੋਰਟ ਦੇ ਮੱਦੇਨਜ਼ਰ ਮੈਰੀਅਨ ਬਾਇਓਟੈੱਕ ਦੀਆਂ ਸਾਰੀਆਂ ਦਵਾਈਆਂ ਦੇ ਉਤਪਾਦਨ ਨੂੰ 29 ਸਤੰਬਰ ਰਾਤ ਤੋਂ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ। ਇਹ ਫੈਸਲਾ ਪਲਾਂਟ ਦੇ ਨਿਰੀਖਣ ਦੇ ਬਾਅਦ ਲਿਆ ਗਿਆ ਸੀ ਤੇ ਇਸ ਦੀ ਜਾਂਚ ਅੱਜ 30 ਦਸੰਬਰ ਅੱਧੀ ਰਾਤ ਵਿਚ ਕੀਤੀ ਗਈ। ਮੈਰੀਓਨ ਬਾਇਓਟੈਕ ਦੇ ਪਲਾਂਟ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੇਂਦਰੀ ਡਰੱਗ ਰੈਗੂਲੇਟਰ ਅਤੇ ਯੂਪੀ ਦੇ ਡਰੱਗ ਰੈਗੂਲੇਟਰ ਦੀ ਜਾਂਚ ਦੇ ਆਧਾਰ ‘ਤੇ ਲਿਆ ਗਿਆ ਹੈ।
ਇਕ ਕੇਂਦਰੀ ਡਰੱਗ ਰੈਗੂਲੇਟਰ ਨੇ ਕਿਹਾ ਕਿ ਜਾਂਚ ਦੀ ਰਿਪੋਰਟ ਦੇ ਆਧਾਰ ‘ਤੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਕੰਪਨੀ ਨੂੰ ਦੱਸਣਾ ਹੋਵੇਗਾ ਕਿ GMP ਨਿਯਮਾਂ ਪ੍ਰਤੀ ਉਨ੍ਹਾਂ ਦਾ ਰਵੱਈਆ ਕੀ ਹੈ। GMP ਦਾ ਮਤਲਬ ਹੈ ਕਿ ਉਤਪਾਦਨ ਦੇ ਸੰਬੰਧ ਵਿੱਚ ਕਿਹੜੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਕੰਪਨੀ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਅਜੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਰਾਜਸਥਾਨ ਦੇ ਪਹਿਲੇ ਗੋਲਡਮੈਨ ਪਹਿਨਦੇ ਹਨ 2.5 ਕਰੋੜ ਦਾ ਸੋਨਾ, 15 ਸਾਲ ਪਹਿਲਾਂ ਲਗਾਉਂਦਾ ਸੀ ਫਲ ਦਾ ਠੇਲਾ
ਦੱਸ ਦੇਈਏ ਕਿ ਉਜ਼ੇਬਿਕਸਤਾਨ ਵਿਚ 18 ਬੱਚਿਆਂ ਦੀ ਕਥਿਤ ਤੌਰ ‘ਤੇ ਖਾਂਸੀ ਦੀ ਦਵਾਈ ਨਾਲ ਮੌਤ ਦੇ ਬਾਅਦ ਤੋਂ ਨੋਇਡਾ ਦੀ ਕੰਪਨੀ ਮੈਰੀਅਨ ਬਾਇਓਟੈੱਕ ਸਵਾਲਾਂ ਦੇ ਘੇਰੇ ਵਿਚ ਹੈ। ਉਜ਼ੇਬਿਕਸਤਾਨ ਦੇ ਇਸ ਦਾਅਵੇ ਦੇ ਬਾਅਦ ਭਾਰਤ ਸਰਕਾਰ ਅਲਰਟ ਹੋ ਗਈ ਹੈ। ਕੇਂਦਰ ਵੱਲੋਂ ਉਜ਼ੇਬਿਕਸਤਾਨ ਵਿਚ ਬੱਚਿਆਂ ਦੀ ਮੌਤ ਨੂੰ ਇੰਡੀਅਨ ਕੱਫ ਸਿਰਪ ਨਾਲ ਜੋੜਨ ਦੇ ਬਾਅਦ ਰਿਪੋਰਟ ਮੰਗੀ ਹੈ।
ਵੀਡੀਓ ਲਈ ਕਲਿੱਕ ਕਰੋ -: