ਦੂਰਸੰਚਾਰ ਵਿਭਾਗ (DoT) ਨੇ ਪੂਰੇ ਭਾਰਤ ‘ਚ 9 ਕੁਨੈਕਸ਼ਨਾਂ ਤੋਂ ਵੱਧ ਅਤੇ ਜੰਮੂ-ਕਸ਼ਮੀਰ, ਉੱਤਰ ਪੂਰਬ ਅਤੇ ਅਸਾਮ ਦੇ ਮਾਮਲੇ ‘ਚ 6 ਕੁਨੈਕਸ਼ਨ ਰੱਖਣ ਵਾਲੇ ਗਾਹਕਾਂ ਦੇ ਸਿਮ ਦੀ ਮੁੜ-ਤਸਦੀਕ ਕਰਨ ਅਤੇ ਤਸਦੀਕ ਨਾ ਹੋਣ ਦੀ ਸਥਿਤੀ ਵਿੱਚ ਬੰਦ ਕਰਨ ਦਾ ਹੁਕਮ ਜਾਰੀ ਕੀਤੇ ਹਨ।
7 ਦਸੰਬਰ ਨੂੰ ਜਾਰੀ ਨਵੇਂ ਹੁਕਮਾਂ ਮੁਤਾਬਕ ਗਾਹਕਾਂ ਨੂੰ ਉਹ ਕੁਨੈਕਸ਼ਨ ਚੁਣਨ ਦਾ ਬਦਲ ਦਿੱਤਾ ਜਾਵੇਗਾ ਜਿਸ ਨੂੰ ਉਹ ਚੱਲਦਾ ਰੱਖਣਾ ਚਾਹੁੰਦੇ ਹਨ ਅਤੇ ਬਾਕੀ ਕੁਨੈਕਸ਼ਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ।
ਇਹ ਹੁਕਮ ਦੂਰਸੰਚਾਰ ਵਿਭਾਗ ਵੱਲੋਂ ਵਿੱਤੀ ਅਪਰਾਧਾਂ, ਪ੍ਰੇਸ਼ਾਨੀ ਵਾਲੀਆਂ ਕਾਲਾਂ, ਆਟੋਮੇਟਿਡ ਕਾਲਾਂ ਅਤੇ ਧੋਖਾਧੜੀ ਦੀਆਂ ਗਤੀਵਿਧੀਆਂ ਦੀ ਜਾਂਚ ਲਈ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਟੈਲੀਕਾਮ ਆਪ੍ਰੇਟਰਾਂ ਨੂੰ ਉਨ੍ਹਾਂ ਸਾਰੇ ਫਲੈਗ ਕੀਤੇ ਮੋਬਾਈਲ ਕਨੈਕਸ਼ਨਾਂ ਨੂੰ ਡਾਟਾਬੇਸ ਤੋਂ ਹਟਾਉਣ ਲਈ ਕਿਹਾ ਹੈ ਜੋ ਨਿਯਮ ਅਨੁਸਾਰ ਵਰਤੋਂ ਵਿੱਚ ਨਹੀਂ ਹਨ। ਜੇਕਰ ਕੋਈ ਵੀ ਗਾਹਕ ਮੁੜ-ਤਸਦੀਕ ਲਈ ਨਹੀਂ ਆਉਂਦਾ ਹੈ, ਤਾਂ ਫਲੈਗ ਕੀਤੇ ਨੰਬਰ ਨੂੰ 7 ਦਸੰਬਰ ਤੋਂ ਅਗਲੇ 60 ਦਿਨਾਂ ਦੇ ਅੰਦਰ-ਅੰਦਰ ਬੰਦ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਜਾਰੀ ਹੁਕਮ ਮੁਤਾਬਕ, ਜੋ ਗਾਹਕ ਇੰਟਰਨੈਸ਼ਨਲ ਰੋਮਿੰਗ ‘ਤੇ ਹੈ ਜਾਂ ਸਰੀਰਕ ਤੌਰ ‘ਤੇ ਅਯੋਗ ਹੈ ਜਾਂ ਹਸਪਤਾਲ ਵਿਚ ਦਾਖਲ ਹੈ, ਉਸ ਨੂੰ ਵਾਧੂ 30 ਦਿਨ ਦਿੱਤੇ ਜਾਣਗੇ।