ਦਿੱਲੀ ਦੇ ਮਹਿਰੌਲੀ ‘ਚ ਵਾਲਕਰ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੇ ਨਾਰਕੋ ਅਤੇ ਪੋਸਟ ਨਾਰਕੋ ਟੈਸਟ ‘ਚ ਵੱਡੇ ਖੁਲਾਸੇ ਕੀਤੇ ਹਨ। ਆਫਤਾਬ ਨੇ ਦੱਸਿਆ ਕਿ ਸ਼ਰਧਾ ਦੀ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਉਸ ਦੇ ਸਰੀਰ ਦੇ ਟੋਟੇ-ਟੋਟੇ ਕਰਨ ਲਈ ਚਾਇਨੀਜ਼ ਚੌਪਰ ਦੀ ਵਰਤੋਂ ਵੀ ਕੀਤੀ ਗਈ। ਇਸ ਦੇ ਨਾਲ ਹੀ ਆਫਤਾਬ ਨੇ ਨਾਰਕੋ ਟੈਸਟ ਦੌਰਾਨ ਕਬੂਲ ਕੀਤਾ ਕਿ ਉਸ ਨੇ ਜਿਸ ਆਰੀ ਨਾਲ ਸ਼ਰਧਾ ਦੀ ਲਾਸ਼ ਨੂੰ ਵੱਢਿਆ ਸੀ, ਉਸ ਆਰੀ ਨੂੰ ਗੁਰੂਗ੍ਰਾਮ ਵਿੱਚਆਪਣੇ ਦਫਤਰ ਦੇ ਕੋਲ ਝਾੜੀਆਂ ਵਿੱਚ ਕਿਤੇ ਸੁੱਟ ਦਿੱਤਾ ਸੀ। ਇੰਨਾ ਹੀਨਹੀਂ ਦੋਸ਼ੀ ਨੇ ਇਹ ਵੀ ਕਬੂਲਿਆ ਕਿ ਸ਼ਰਧਾ ਦੇ ਸਿਰ ਨੂੰ ਮਹਿਰੌਲੀ ਦੇ ਜੰਗਲਾਂ ਵਿੱਚ ਅਤੇ ਉਸ ਦਾ ਮੋਬਾਈਲ ਮੁੰਬਈ ਦੇ ਸਮੁੰਦਰ ਵਿੱਚ ਸੁੱਟਿਆ ਸੀ, ਅਜੇ ਤੱਕ ਦਿੱਲੀ ਪੁਲਿਸ ਦੋਵਾਂ ਨੂੰ ਹੀ ਬਰਾਮਦ ਨਹੀਂ ਕਰ ਸਕੀ ਹੈ।
ਸੂਤਰਾਂ ਮੁਤਾਬਕ ਆਫਤਾਬ ਨੇ ਆਪਣੇ ਨਾਰਕੋ ਟੈਸਟ ਅਤੇ ਪੋਸਟ ਨਾਰਕੋ ਟੈਸਟ ਵਿੱਚ ਸਾਰੇ ਸਵਾਲਾਂ ਦੇ ਬਿਲਕੁਲ ਇੱਕੋ ਜਿਹੇ ਜਵਾਬ ਦਿੱਤੇ ਹਨ। ਦਰਅਸਲ, ਆਫਤਾਬ ਦਾ ਪੋਸਟ ਨਾਰਕੋ ਟੈਸਟ ਇਸ ਲਈ ਕੀਤਾ ਗਿਆ ਸੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਆਫਤਾਬ ਪੋਸਟ ਨਾਰਕੋ ਟੈਸਟ ਦੌਰਾਨ ਉਹੀ ਜਵਾਬ ਪੂਰੇ ਹੋਸ਼ ਵਿਚ ਦੇਵੇਗਾ ਜਾਂ ਨਹੀਂ। ਆਫਤਾਬ ਦਾ ਪੋਸਟ ਨਾਰਕੋ ਟੈਸਟ ਪੂਰੀ ਤਰ੍ਹਾਂ ਸਫਲ ਰਿਹਾ ਹੈ।
ਉਸ ਨੇ ਆਪਣੇ ਪੋਲੀਗ੍ਰਾਫ ਅਤੇ ਨਾਰਕੋ ਟੈਸਟਾਂ ਅਤੇ ਪੁਲਿਸ ਪੁੱਛਗਿੱਛ ਦੌਰਾਨ ਇਹੋ ਜਿਹੇ ਜਵਾਬ ਦਿੱਤੇ ਹਨ। ਸੂਤਰਾਂ ਅਨੁਸਾਰ 14 ਦਿਨਾਂ ਦੀ ਪੁਲਿਸ ਹਿਰਾਸਤ ਦੌਰਾਨ ਪੂਨਾਵਾਲਾ ਦਾ ਬਿਆਨ ਪੋਲੀਗ੍ਰਾਫ਼ ਅਤੇ ਨਾਰਕੋ ਟੈਸਟ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬਾਂ ਵਾਂਗ ਹੀ ਹੈ। ਉਸ ਨੇ ਦੋਵਾਂ ਜਾਂਚਾਂ ਦੌਰਾਨ ਪੂਰਾ ਸਹਿਯੋਗ ਦਿੱਤਾ। ਉਸ ਨੇ ਪੁੱਛਗਿੱਛ ਦੌਰਾਨ ਪੁਲਿਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਪੋਲੀਗ੍ਰਾਫ਼ ਅਤੇ ਨਾਰਕੋ ਟੈਸਟ ਦੌਰਾਨ ਉਸ ਦੇ ਬਿਆਨ ਵਿੱਚ ਕੋਈ ਬਦਲਾਅ ਨਹੀਂ ਆਇਆ। ਸੂਤਰ ਨੇ ਦੱਸਿਆ ਕਿ ਉਸ ਨੇ ਆਪਣੇ ਲਿਵ-ਇਨ ਪਾਰਟਨਰ ਦਾ ਕਤਲ ਕਰਨ ਅਤੇ ਉਸ ਦੇ ਸਰੀਰ ਦੇ ਅੰਗਾਂ ਨੂੰ ਦਿੱਲੀ ਦੇ ਜੰਗਲੀ ਇਲਾਕਿਆਂ ਵਿਚ ਵੱਖ-ਵੱਖ ਥਾਵਾਂ ‘ਤੇ ਸੁੱਟਣ ਦੀ ਗੱਲ ਕਬੂਲ ਕੀਤੀ ਹੈ।
ਸੂਤਰਾਂ ਨੇ ਦੱਸਿਆ ਕਿ ਵਾਲਕਰ ਦੀ ਡੀਐਨਏ ਰਿਪੋਰਟ ਅਗਲੇ ਹਫ਼ਤੇ ਆਉਣ ਦੀ ਉਮੀਦ ਹੈ। ਹੁਣ ਤੱਕ 13 ਤੋਂ ਵੱਧ ਹੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਹਾਲਾਂਕਿ, ਪੁਲਿਸ ਅਜੇ ਤੱਕ ਵਾਕਰ ਦੀ ਖੋਪੜੀ ਨੂੰ ਨਹੀਂ ਲੱਭ ਸਕੀ ਹੈ ਅਤੇ ਅਜੇ ਵੀ ਸਰੀਰ ਦੇ ਹੋਰ ਅੰਗਾਂ ਅਤੇ ਖੋਪੜੀ ਦੀ ਭਾਲ ਕਰ ਰਹੀ ਹੈ। ਵਾਲਕਰ ਦੀ ਮੌਤ ਦਾ ਪਤਾ ਲਗਾਉਣ ਅਤੇ ਪੁਸ਼ਟੀ ਕਰਨ ਲਈ ਡਾਕਟਰ ਸਿਰਫ਼ ਖਾਸ ਹੱਡੀਆਂ ਦੀ ਮਾਤਰਾ ਅਤੇ ਗੁਣਵੱਤਾ ਨਾਲ ਮੇਲ ਕਰਨਗੇ।
ਇਹ ਵੀ ਪੜ੍ਹੋ : ‘ਰਾਵਣ’ ਵਾਲੇ ਬਿਆਨ ‘ਤੇ ਸੋਨੀਆ ਗਾਂਧੀ ਦੇ ਸਲਾਹਕਾਰ ਦੀ ਧੀ ਦੀ ਖੜਗੇ ਨੂੰ ਨਸੀਹਤ, ਕਿਹਾ- ‘ਸੋਚ ਕੇ ਬੋਲੋ’
ਸੂਤਰਾਂ ਨੇ ਇਹ ਵੀ ਦੱਸਿਆ ਕਿ ਸਾਡੇ ਕੋਲ ਇਹ ਸਾਬਤ ਕਰਨ ਲਈ ਕਾਫੀ ਸਬੂਤ ਹਨ ਕਿ ਉਸ ਨੇ ਆਪਣੇ ਲਿਵ-ਇਨ ਪਾਰਟਨਰ ਦਾ ਕਤਲ ਕੀਤਾ ਹੈ। ਹਾਲਾਂਕਿ, ਅਸੀਂ ਅਜੇ ਵੀ ਡਿਜੀਟਲ ਪੈਰਾਂ ਦੇ ਨਿਸ਼ਾਨ ਅਤੇ ਸਬੂਤ ਦੀ ਉਡੀਕ ਕਰ ਰਹੇ ਹਾਂ, ਜੋ ਜਾਂਚ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਵੀਡੀਓ ਲਈ ਕਲਿੱਕ ਕਰੋ -: