ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਅਡਾਨੀ ਗਰੁੱਪ ‘ਤੇ ਭਾਰੀ ਪੈ ਰਹੀ ਹੈ। ਗੌਤਮ ਅਡਾਨੀ ਦੀ ਅਗਵਾਈ ਵਾਲੀ ਕੰਪਨੀਆਂ ਦੇ ਸ਼ੇਅਰ ਵਿਚ ਸੁਨਾਮੀ ਆ ਗਿਆ ਹੈ ਤੇ ਇਹ ਡਿੱਗ ਰਹੇ ਹਨ।ਸ਼ੇਅਰਾਂ ਵਿਚ ਜ਼ੋਰਦਾਰ ਗਿਰਾਵਟ ਦਾ ਬੁਰਾ ਅਸਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦੀ ਨੈਟਵਰਥ ‘ਤੇ ਪਿਆ ਹੈ। ਅਡਾਨੀ ਖਿਸਕ ਕੇ 7ਵੇਂ ਨੰਬਰ ‘ਤੇ ਆ ਗਏ ਹਨ।
ਗੌਤਮ ਅਡਾਨੀ ਬੀਤੇ ਸਾਲ 2022 ਵਿਚ ਦੁਨੀਆ ਦੇ ਟੌਪ-10 ਅਮੀਰਾਂ ਵਿਚ ਸਭ ਤੋਂ ਵਧ ਕਮਾਈ ਕਰਨ ਵਾਲੇ ਉਦਯੋਗਪਤੀ ਰਹੇ। ਉਨ੍ਹਾਂ ਨੇ ਲਿਸਟ ਵਿਚ ਦੂਜੇ ਨੰਬਰ ‘ਤੇ ਪਹੁੰਚਣ ਵਿਚ ਸਫਲਤਾ ਹਾਸਲ ਕੀਤ ੀਪਰ ਨਵਾਂ ਸਾਲ 2023 ਭਾਰਤੀ ਉਦਯੋਗਪਤੀ ਲਈ ਬੇਹੱਦ ਬੁਰਾ ਸਾਬਤ ਹੋ ਰਿਹਾ ਹੈ। ਸਾਲ ਦੀ ਸ਼ੁਰੂਆਤ ਵਿਚ ਸਭ ਕੁਝ ਠੀਕ-ਠਾਕ ਸੀ ਪਰ ਬੀਤੀ 24 ਜਨਵਰੀ ਨੂੰ ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਇਕ ਰਿਪੋਰਟ ਆਈ ਤੇ ਅਡਾਨੀ ਗਰੁੱਪ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿਰਫ ਦੋ ਦਿਨਾਂ ਵਿਚ ਅਡਾਨੀ ਗਰੁੱਪ ਦਾ ਮਾਰਕੀਟ ਕੈਪ 2.37 ਲੱਖ ਕਰੋੜ ਰੁਪਏ ਘੱਟ ਗਿਆ। ਜਿਸ ਦੇ ਕਾਰਨ ਗੌਤਮ ਅਡਾਨੀ ਦੀ ਨੈਟਵਰਥ ਵੀ ਘਟ ਕੇ 100.04 ਅਰਬ ਡਾਲਰ ‘ਤੇ ਪਹੁੰਚ ਗਈ।
ਫੋਬਰਸ ਦੀ ਰਿਪੋਰਟ ਮੁਤਾਬਕ ਗੌਤਮ ਅਡਾਨੀ ਚੌਥੇ ਪਾਇਦਾਨ ਤੋਂ ਖਿਸਕ ਕੇ ਸਿੱਧੇ 7ਵੇਂ ਨੰਬਰ ‘ਤੇ ਆ ਗਏ ਹਨ। ਇਸ ਉਲਟਫੇਰ ਵਿਚ ਲੰਮੇ ਸਮੇਂ ਤੱਕ ਅਡਾਨੀ ਤੋਂ ਹੇਠਾਂ ਰਹੇ ਵਾਰੇਨ ਬਫੇ, ਬਿਲ ਗੇਟਸ ਤੇ ਲੈਰੀ ਏਲੀਸਨ ਉਨ੍ਹਾਂ ਦੇ ਉਪਰ ਨਿਕਲ ਗਏ।
ਇਹ ਵੀ ਪੜ੍ਹੋ : ਜੇਲ੍ਹ ਤੋਂ ਅੱਜ ਬਾਹਰ ਆ ਸਕਦੇ ਹਨ ਆਸ਼ੀਸ਼ ਮਿਸ਼ਰਾ, ਸੁਪਰੀਮ ਕੋਰਟ ਤੋਂ ਮਿਲੀ ਹੈ ਇਸ ਸ਼ਰਤ ‘ਤੇ ਜ਼ਮਾਨਤ
ਗੌਤਮ ਅਡਾਨੀ ਦੀ ਨੈਟਵਰਥ ਵਿਚ ਆਈ ਗਿਰਾਵਟ ਦਾ ਸਭ ਤੋਂ ਵਧ ਫਾਇਦਾ ਅਰਬਪਤੀ ਲੈਰੀ ਏਲਿਸਨ ਨੂੰ ਹੋਇਆ ਤੇ ਉਹ ਚੌਥੇ ਪਾਇਦਾਨ ‘ਤੇ ਪਹੁੰਚ ਗਏ। ਨੈਟਵਰਥ ਵਿਚ 932 ਮਿਲੀਅਨ ਡਾਲਰ ਦੀ ਤੇਜ਼ੀ ਨਾਲ ਉਨ੍ਹਾਂ ਦੀ ਕੁੱਲ ਜਾਇਦਾਦ 112.8 ਅਰਬ ਡਾਲਰ ਹੋ ਗਈ ਜਿਸ ਨਾਲ ਏਲੀਸਨ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਲਿਸਟ ਵਿਚ ਪੰਜਵੇਂ ਨੰਬਰ ‘ਤੇ 107.8 ਅਰਬ ਡਾਲਰ ਦੀ ਜਾਇਦਾਦ ਨਾਲ ਦਿੱਗਜ਼ ਨਿਵੇਸ਼ ਵਾਰੇਨ ਬਰਫੇ ਅਤੇ 104.1 ਅਰਬ ਡਾਲਰ ਨੈਟਵਰਥ ਨਾਲ ਬਿਲ ਗੇਟਸ ਛੇਵੇਂ ਨੰਬਰ ‘ਤੇ ਹਨ
ਵੀਡੀਓ ਲਈ ਕਲਿੱਕ ਕਰੋ -: