ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਜਿਸ ਈਮੇਲ ਆਈਡੀ ਤੋਂ ਐਕਟਰ ਨੂੰ ਧਮਕੀ ਪੱਤਰ ਭੇਜਿਆ ਗਿਆ ਸੀ, ਉਹ ਕਿਸ ਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਧਮਕੀ ਭਰੀ ਮੇਲ ਭੇਜਣ ਵਾਲੀ ਈਮੇਲ ਆਈਡੀ ਦਾ ਕਨੈਕਸ਼ਨ ਯੂ.ਕੇ. ਨਾਲ ਹੈ। ਦਰਅਸਲ, ਜਿਸ ਮੋਬਾਈਲ ਨੰਬਰ ਨਾਲ ਇਹ ਈਮੇਲ ਆਈਡੀ ਲਿੰਕ ਕੀਤੀ ਗਈ ਸੀ, ਉਹ ਯੂਕੇ ਦਾ ਹੈ।
ਪਿਛਲੇ ਹਫਤੇ ਸਲਮਾਨ ਖਾਨ ਦੇ ਨਿੱਜੀ ਸਹਾਇਕ ਜੋਰਡੀ ਪਟੇਲ ਨੂੰ ਧਮਕੀ ਭਰੀ ਈਮੇਲ ਮਿਲੀ ਸੀ। ਇਸ ਮੇਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਦਾਕਾਰ ਦੇ ਕਰੀਬੀ ਪ੍ਰਸ਼ਾਂਤ ਗੁੰਜਾਲਕਰ ਨੇ ਬਾਂਦਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਬਾਂਦਰਾ ਵਿੱਚ ਅਦਾਕਾਰ ਦੇ ਦਫ਼ਤਰ ਪਹੁੰਚਿਆ ਤਾਂ ਉਸਨੂੰ ਜੌਰਡਨ ਪਟੇਲ ਦੇ ਇਨਬਾਕਸ ਵਿੱਚ ਇੱਕ ਧਮਕੀ ਭਰੀ ਈਮੇਲ ਮਿਲੀ।
ਇਸ ਈਮੇਲ ‘ਚ ਲਿਖਿਆ ਗਿਆ ਸੀ, ”ਗੋਲਡੀ ਭਾਈ (ਗੋਲਡੀ ਬਰਾੜ) ਨੇ ਆਪਣੇ ਬੌਸ ਸਲਮਾਨ ਨਾਲ ਗੱਲ ਕਰਨੀ ਹੈ। ਉਨ੍ਹਾਂ ਨੇ ਇੰਟਰਵਿਊ (ਲਾਰੈਂਸ ਬਿਸ਼ਨੋਈ) ਜ਼ਰੂਰ ਦੇਖੀ ਹੋਵੇਗੀ, ਜੇ ਨਹੀਂ ਦੇਖਿਆ ਤਾਂ ਦੱਸੋ। ਮੈਟਰ ਕਲੋਜ਼ ਕਰਨਾ ਹੈ ਤਾਂ ਗੱਲ ਕਰਵਾ ਦਿਓ, ਫੇਸ ਟੂ ਫੇਸ ਕਰਨਾ ਹੋਵੇ ਤਾਂ ਦੱਸ ਦਿਓ। ਸਮਾਂ ਰਹਿੰਦੇ ਦੱਸ ਰਿਹਾ ਹਾਂ ਅਗਲੀ ਵਾਰ ਸਿੱਧਾ ਝਟਕਾ ਦਿਆਂਗਾ।”
ਇਹ ਵੀ ਪੜ੍ਹੋ : ਖੰਨਾ ‘ਚ ਖੌਫਨਾਕ ਹਾਦਸਾ, ਢਾਬੇ ਅੰਦਰ ਜਾ ਵੜਿਆ ਬੇਕਾਬੂ ਟਰੱਕ, ਸਕਿੰਟਾਂ ‘ਚ ਮੁੰਡਾ ਮੌਤ ਦੇ ਮੂੰਹ ‘ਚ
ਧਮਕੀ ਵਾਲਾ ਈਮੇਲ ਮਿਲਣ ਤੋਂ ਬਾਅਦ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਖਬਰ ਸੀ ਕਿ ਸਲਮਾਨ ਖਾਨ ਦਾ ਕੋਲਕਾਤਾ ਸ਼ੋਅ ਧਮਕੀਆਂ ਕਾਰਨ ਰੱਦ ਹੋ ਗਿਆ ਹੈ, ਪਰ ਪ੍ਰਬੰਧਕਾਂ ਨੇ ਪੁਸ਼ਟੀ ਕੀਤੀ ਹੈ ਕਿ ਸ਼ੋਅ ਧਮਕੀਆਂ ਦੇ ਕਾਰਨ ਨਹੀਂ ਬਲਕਿ ਜੈਕਲੀਨ ਦੀਆਂ ਤਰੀਕਾਂ ਕਾਰਨ ਮੁਲਤਵੀ ਕੀਤਾ ਗਿਆ ਹੈ। ਸਲਮਾਨ ਖਾਨ ਮਈ ਤੋਂ ਜੂਨ ਵਿਚਾਲੇ ਕੋਲਕਾਤਾ ‘ਚ ਪਰਫਾਰਮ ਕਰਨ ਵਾਲੇ ਹਨ।
ਵੀਡੀਓ ਲਈ ਕਲਿੱਕ ਕਰੋ -: