ਲੁਧਿਆਣਾ ਵਿਚ ਦੇਰ ਸ਼ਾਮ ਦੋ ਬਾਈਕ ਸਵਾਰ ਲੋਕਾਂ ਨੇ ਲੱਕੜੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ‘ਤੇ ਫਾਇਰਿੰਗ ਕਰ ਦਿੱਤੀ। ਦੋਸ਼ੀਆਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਲਗਾਤਾਰ ਉਸ ‘ਤੇ ਦੋ ਗੋਲੀਆਂ ਚਲਾਈਆਂ। ਕਿਸੇ ਤਰ੍ਹਾਂ ਵਿਅਕਤੀ ਨੇ ਆਪਣਾ ਬਚਾਅ ਕੀਤਾ। ਗੋਲੀ ਚਲਾਉਣ ਦੀ ਵਜ੍ਹਾ ਪੁਰਾਣੀ ਰੰਜਿਸ਼ ਤੇ ਪੀੜਤ ਦੀ ਪਤਨੀ ਨਾਲ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ।
ਦੋਸ਼ੀਆਂ ਵੱਲੋਂ ਚਲਾਈ ਗਈ ਗੋਲੀ ਦੀਵਾਰ ‘ਤੇ ਲੱਗੀ। ਪੀੜਤ ਵਿਅਕਤੀ ਨੇ ਬਦਮਾਸ਼ਾਂ ਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋ ਗਏ। ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ ‘ਤੇ ਬੈਠਾ ਸੀ। ਇੰਨੇ ਵਿਚ 3 ਲੋਕ ਦੁਕਾਨ ਦੇ ਬਾਹਰ ਆਏ ਤੇ ਉਨ੍ਹਾਂ ਵਿਚੋਂ 2 ਲੋਕ ਦੁਕਾਨ ਦੇ ਅੰਦਰ ਆ ਗਏ ਤੇ ਇਕ ਨੌਜਵਾਨ ਬਾਹਰ ਬਾਈਕ ਸ਼ੁਰੂ ਕਰਕੇ ਖੜ੍ਹਾ ਰਿਹਾ। ਦੁਕਾਨ ਵਿਚ ਆਏ ਲੋਕਾਂ ਦੇ ਹੱਥਾਂ ਵਿਚ ਪਿਸਤੌਲ ਸੀ।
ਪਿਸਤੌਲ ਦੇਖਦੇ ਹੀ ਉਸ ਨੇ ਉਨ੍ਹਾਂ ਨੂੰ ਧੱਕਾ ਦੇ ਦਿੱਤਾ। ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਹ ਘਟਨਾ ਚੰਡੀਗੜ੍ਹ ਰੋਡ ਦੇ ਜੀਟੀਬੀ ਨਗਰ ਦੀ ਹੈ। ਦੋਸ਼ੀਆਂ ਵੱਲੋਂ ਗੋਲੀਆਂ ਚਲਾਉਣ ਦੇ ਬਾਅਦ ਇਲਾਕੇ ਵਿਚ ਸਹਿਮ ਪਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: