ਮੁਰਾਦਾਬਾਦ ਦੇ ਭਾਜਪਾ ਨੇਤਾ ਅਨੁਜ ਚੌਧਰੀ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਨੇਤਾ ਅਨੁਜ ਚੌਧਰੀ ਆਪਣੇ ਦੋਸਤ ਤੇ ਭਰਾ ਨਾਲ ਸੈਰ ਲਈ ਨਿਕਲੇ ਸਨ ਕਿ ਰਸਤੇ ਵਿਚ ਹੀ ਕੁਝ ਹਮਲਾਵਰਾਂ ਨੇ ਉੁਨ੍ਹਾਂ ਦੀ ਰੇਕੀ ਕੀਤੀ। ਬਾਈਕ ‘ਤੇ ਆਏ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਕਾਰਨ ਇਕ ਗੋਲੀ ਭਾਜਪਾ ਨੇਤਾ ਦੇ ਸਿਰ ‘ਚ ਜਾ ਵੱਜੀ ਅਤੇ ਉਹ ਹੇਠਾਂ ਡਿੱਗ ਗਏ। ਕਤਲ ਕਰਦਿਆਂ ਹੀ ਤਿੰਨੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਸਿਰਫ 40 ਸੈਕੰਡ ਵਿਚ ਮੁਲਜ਼ਮ ਅਨੁਜ ‘ਤੇ ਤਾਬੜਤੋੜ ਗੋਲੀਆਂ ਚਲਾ ਕੇ ਫਰਾਰ ਹੋ ਗਏ। ਬਾਈਕ ਸਵਾਰ ਮੁਲਜ਼ਮਾਂ ਨੇ ਕੋਈ ਹੈਲਮਟ ਤੇ ਮਾਸਕ ਨਹੀਂ ਪਾਇਆ ਹੋਇਆ ਸੀ। ਦੋ ਮੁਲਜ਼ਮ ਜੀਂਸ ਤੇ ਟੀ-ਸ਼ਰਟ ਪਹਿਨੇ ਹੋਏ ਸਨ ਜਦੋਂ ਕਿ ਇਕ ਨੇ ਸ਼ਰਟ ਪਾਈ ਹੋਈ ਸੀ। ਮੁਲਜ਼ਮ ਦੋ ਨੰਬਰ ਗੇਟ ਤੋਂ ਬਿਨਾਂ ਰੋਕ-ਟੋਕ ਦੇ ਸਿੱਧੇ ਅੰਦਰ ਆਏ ਸਨ। ਘਟਨਾ ਦੇ ਬਾਅਦ ਇਕ ਨੰਬਰ ਗੇਟ ਤੋਂ ਫਰਾਰ ਹੋ ਗਏ। ਦੋਵੇਂ ਗੇਟ ‘ਤੇ 2-2 ਗਾਰਡ ਮੌਜੂਦ ਸਨ ਪਰ ਹਮਲਾਵਰ ਨੂੰ ਕਿਸੇ ਨੇ ਰੋਕਣ ਦੀ ਹਿੰਮਤ ਨਹੀਂ ਕੀਤੀ। ਦੋਵੇਂ ਗੇਟ ‘ਤੇ ਲੱਗੇ ਸੀਸੀਟੀਵੀ ਵੀ ਖਰਾਬ ਹਨ। ਪੁਲਿਸ ਨੇ ਜਦੋਂ ਗਾਰਡ ਤੋ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਸੀਸੀਟੀਵੀ ਕੈਮਰੇ ਖਰਾਬ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਹੜਤਾਲ ‘ਤੇ ਗਏ PRTC ਤੇ ਪਨਬੱਸ ਦੇ ਮੁਲਾਜ਼ਮ, 3 ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ
ਘਟਨਾ ਦੇ ਤੁਰੰਤ ਬਾਅਦ ਭਾਜਪਾ ਨੇਤਾ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐੱਸਐੱਸਪੀ ਹੇਮਰਾਜ ਮੀਨਾ ਨੇ ਦੱਸਿਆ ਕਿ ਕਤਲਕਾਂਡ ਦਾ ਪਰਦਾਫਾਸ਼ ਕਰਨ ਲਈ 5 ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਲਦ ਹੀ ਮੁਲਜ਼ਾਂ ਦੀ ਸ਼ਨਾਖਤ ਦੇ ਬਾਅਦ ਘਟਨਾ ਦਾ ਪਰਦਾਫਾਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: