ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀ ਖਿੱਚ ਲਈ ਹੈ। ਇਸੇ ਨੂੰ ਲੈ ਕੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਹੋਈ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਤੋਂ ਪਹਿਲਾਂ ਜੇਕਰ ਪੰਜਾਬ ਦੇ ਲੋਕਾਂ ਨੇ ਕਦੇ ਵੋਟਾਂ ਪਾਈਆਂ ਹਨ ਤਾਂ ਕਦੇ ਧਰਮ ਦੇ ਨਾਂ ‘ਤੇ, ਕਦੇ ਮਜ਼੍ਹਬ ਦੇ ਨਾਂ ‘ਤੇ ਅਤੇ ਜਾਂ ਫਿਰ ਆਪਣੀ ਪਾਰਟੀ ਦੀ ਵਚਨਬੱਧਤਾ ਦੇ ਨਾਂ ‘ਤੇ ਵੋਟ ਪਾਈ ਹੋਵੇਗੀ, ਪਰ ਇਸ ਵਾਰ ਜਲੰਧਰ ਦੀਆਂ ਇਹ ਜ਼ਿਮਨੀ ਚੋਣਾਂ ਬਹੁਤ ਹੀ ਅਹਿਮ ਹੋਣਗੀਆਂ।
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਨਾ ਤਾਂ ਪੰਜਾਬ ਦੀ ਸਰਕਾਰ ਬਦਲੇਗੀ ਅਤੇ ਨਾ ਹੀ ਕੇਂਦਰ ਦੀ ਮੋਦੀ ਸਰਕਾਰ ਨੂੰ ਇਸ ਨਾਲ ਕੋਈ ਫਰਕ ਪਵੇਗਾ, ਪਰ ਪੰਜਾਬ ਲਈ ਇਹ ਚੋਣਾਂ ਅਹਿਮ ਹਨ ਕਿਉਂਕਿ ਇਸ ਨਾਲ ਹੀ ਪੰਜਾਬ ਦੇ ਰੋਸ਼ਨ ਭਵਿੱਖ ਦਾ ਬੀਜ ਬੋਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਚੋਣਾਂ ਇਸ ਲਈ ਹਨ ਕਿ ਪੰਜਾਬ ਵਿੱਚ ਖੁਸ਼ਹਾਲੀ, ਰੋਜ਼ਗਾਰ, ਅਮਨ-ਸ਼ਾਂਤੀ ਆਏ ਤੇ ਕਾਨੂੰਨ ਵਿਵਸਥਾ ਸਥਾਪਤ ਹੋਵੇ। ਪੰਜਾਬ ਨੂੰ ਨਸ਼ੇ ਤੋਂ ਮੁਕਤੀ ਮਿਲੇ ਤੇ ਇੱਕ ਖੁਸ਼ਹਾਲ ਪੰਜਾਬ ਬਣੇ। ਪੰਜਾਬ ਵਿੱਚ ਕਿਸਾਨਾਂ ਦੀ ਖੁਸ਼ਹਾਲੀ ਵਾਪਸ ਆਏ, ਇਨ੍ਹਾਂ ਸਾਰਿਆਂ ਲਈ ਇੱਕ ਬੀਜ ਬੋਣ ਦੀ ਲੋੜ ਹੈ।
ਇਹ ਵੀ ਪੜ੍ਹੋ : ਪਰਲ ਕੰਪਨੀ ਦੀ ਜਾਇਦਾਦ ਹੋਵੇਗੀ ਜ਼ਬਤ! ਮਾਨ ਸਰਕਾਰ ਨੇ ਲੋਕਾਂ ਦਾ ਪੈਸਾ ਵਾਪਸ ਕਰਨ ਦੀ ਖਿੱਚੀ ਤਿਆਰੀ
ਇਸ ਮੌਕੇ ‘ਤੇ ਸ਼ੇਖਾਵਤ ਦੇ ਨਾਲ ਸਾਂਸਦ ਹੰਸ ਰਾਜ ਹੰਸ, ਕੌਮੀ ਬੁਲਾਰੇ ਆਰ ਪੀ ਸਿੰਘ, ਭਾਜਪਾ ਸੂਬਾ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਕੇਵਲ ਸਿੰਘ ਢਿੱਲੋਂ, ਆਰਪੀ ਮਿੱਤਲ ਆਦਿ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -: