ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦੇ ਸਮੇਂ ਵਿਚਾਲੇ ਪੰਜਾਬ ਭਾਜਪਾ ਨੇ ਅੱਜ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ, ਜਿਨ੍ਹਾਂ ਵਿੱਚ 27 ਸੀਟਾਂ ਤੋਂ ਟਿਕਟਾਂ ਦਾ ਐਲਾਨ ਕੀਤਾ ਗਿਆ। ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਇਸ ਦੇ ਸਾਈਡ ਇਫ਼ੈਕਟ ਵੀ ਸ਼ੁਰੂ ਹੋ ਗਏ।
ਦਰਅਸਲ ਫ਼ਗਵਾੜਾ ਤੋਂ ਬੀਜੇਪੀ ਨੂੰ ਵਿਜੇ ਸਾਂਪਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਿਸ ਪਿੱਛੋਂ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ (ਕਪੂਰਥਲਾ) ਸੋਨੂੰ ਰਾਵਲਪਿੰਡੀ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਇੱਕ ਫ਼ੇਸਬੁੱਕ ਪੋਸਟ ਰਾਹੀਂ ਦਿੱਤੀ।
ਉਨ੍ਹਾਂ ਆਪਣੀ ਪੋਸਟ ਵਿੱਚ ਕਿਹਾ ਕਿ ਮੈਂ ਸਿਰਫ਼ ਇੱਕ ਪਰਿਵਾਰ ਨਾਲ ਜੁੜਿਆ ਸੀ ਤੇ ਜੁੜਿਆ ਰਹਾਂਗਾ, ਨਾ ਕਿ ਪਾਰਟੀ ਨਾਲ। ਨਾ ਤਾਂ ਅੱਜ ਤੱਕ ਕਿਸੇ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ ਤੇ ਨਾ ਹੀ ਪਾਰਟੀ ਛੱਡ ਕੇ ਜਾਣ ਤੋਂ ਰੋਕਿਆ ਜਾਂ ਛੱਡਣ ਲਈ ਕਹਿੰਦਾ ਹਾਂ। ਮੈਂ ਅੱਜ ਪਾਰਟੀ ਛੱਡ ਰਿਹਾ ਹਾਂ।
ਸੋਨੂੰ ਨੇ ਅੱਗੇ ਕਿਹਾ ਕਿ ਆਪਣਾ ਛੋਟਾ ਜਿਹਾ ਸ਼ਹਿਰ ਹੈ, ਕੌਣ ਕਿੰਨੇ ਕੁ ਪਾਣੀ ਵਿੱਚ ਏ ਇਹ ਪਤਾ ਹੁੰਦਾ ਇਹ ਇੱਕ-ਦੂਜੇ ਨੂੰ। ਅੱਗੇ ਹੀ ਟਾਈਮ ਥੋੜ੍ਹਾ ਹੈ ਐਵੇਂ ਰੁੱਸਣ-ਮਨਾਉਣ ਵਿੱਚ ਕੋਈ ਕਿਸੇ ਦਾ ਕਿਉਂ ਖਰਾਬ ਕਰਨਾ ਇਸ ਲਈ ਫ਼ੇਸਬੁੱਕ ‘ਤੇ ਹੀ ਅਸਤੀਫ਼ੇ ਬਾਰੇ ਦੱਸ ਦਿੱਤਾ ਹੈ। ਆਪਣੇ ਬੰਦੇ ਲਾਓ ਮੂਹਰੇ ਤੇ ਕੰਮ ਸ਼ੁਰੂ ਕਰੋ। ਅਖ਼ੀਰ ਵਿੱਚ ਉਨ੍ਹਾਂ ਲਿਖਿਆ ਕਿ ‘ਤੈਰਣਾ ਤੇ ਸਭ ਨੂੰ ਆਉਂਦੈ, ਕਿਸੇ ਲਈ ਡੁੱਬਣ ਦਾ ਵੀ ਆਪਣਾ ਹੀ ਮਜ਼ਾ ਏ।’
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਦੱਸ ਦੇਈਏ ਕਿ ਅੱਜ ਜਾਰੀ ਕੀਤੀ ਗਈ ਸੂਚੀ ਵਿੱਚ ਭਾਜਪਾ ਨੇ ਹਰਜੀਤ ਗਰੇਵਾਲ ਦੀ ਟਿਕਟ ਵੀ ਕੱਟ ਦਿੱਤੀ ਗਈ ਹੈ। ਅਤੇ ਰਾਜਪੁਰਾ ਤੋਂ ਹਰਜੀਤ ਗਰੇਵਾਲ ਦੀ ਥਾਂ ਜਗਦੀਸ਼ ਕੁਮਾਰ ਜੱਗਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।