ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਨਦੀ ਵਿੱਚ ਪਲਟ ਗਈ। ਇਸ ਕਿਸ਼ਤੀ ‘ਤੇ ਕਰੀਬ 40 ਲੋਕ ਸਵਾਰ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਅਜੇ ਵੀ ਨਦੀ ‘ਚ ਰੁੜ੍ਹ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਬਚਾਅ ਅਤੇ ਰਾਹਤ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਨਦੀ ‘ਚ ਲਾਪਤਾ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪੁਰਾਪੁਝਾ ਨਦੀ ‘ਤੇ ਥੁਵਲ ਥਰਮ ਸੈਰ-ਸਪਾਟਾ ਸਥਾਨ ‘ਤੇ ਸ਼ਾਮ ਕਰੀਬ 7 ਵਜੇ ਇਕ ਸੈਲਾਨੀ ਕਿਸ਼ਤੀ ਪਲਟ ਗਈ। ਟੂਰਿਸਟਾਂ ਦੇ ਨਾਲ ਕਿਸ਼ਤੀ ‘ਚ ਸਵਾਰ ਕਈ ਬੱਚਿਆਂ ਦੇ ਸਵਾਰ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਮੌਕੇ ‘ਤੇ ਮੌਜੂਦ ਬਚਾਅ ਦਲ ਤੋਂ ਇਲਾਵਾ ਕਈ ਮਛੇਰੇ ਅਤੇ ਸਥਾਨਕ ਲੋਕ ਵੀ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਨਦੀ ‘ਚੋਂ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਬਚਾਏ ਗਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਕੇਰਲ ਦੇ ਮੰਤਰੀ ਵੀ ਅਬਦੁਰਹਿਮਾਨ ਨੇ 15 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। 15 ਲੋਕਾਂ ਵਿੱਚ 4 ਬੱਚੇ ਵੀ ਸ਼ਾਮਲ ਹਨ। ਸਥਾਨਕ ਰਿਪੋਰਟਾਂ ਮੁਤਾਬਕ ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਭੀੜ ਸੀ ਅਤੇ ਲਾਈਫ ਸੇਵਿੰਗ ਉਪਕਰਨ ਵੀ ਕਿਸ਼ਤੀ ‘ਤੇ ਮੌਜੂਦ ਨਹੀਂ ਸਨ। ਇਹ ਸਥਾਨ ਸਮੁੰਦਰ ਦੇ ਕੰਢੇ ‘ਤੇ ਸਥਿਤ ਹੈ।
ਜਦੋਂ ਹਾਦਸਾ ਵਾਪਰਿਆ ਤਾਂ ਕਿਸ਼ਤੀ ਕੰਢੇ ਤੋਂ ਕਰੀਬ 300 ਮੀਟਰ ਦੂਰ ਸੀ। ਜਾਣਕਾਰੀ ਮੁਤਾਬਕ ਕਿਸ਼ਤੀ ‘ਤੇ ਸਵਾਰ ਲੋਕ ਮਲੱਪੁਰਮ ਦੇ ਪਰੱਪਨੰਗੜੀ ਅਤੇ ਤਨੂਰ ਇਲਾਕੇ ਤੋਂ ਆਏ ਸਨ। ਇੱਥੇ ਯਾਤਰੀ ਕਿਸ਼ਤੀਆਂ ਨੂੰ ਸ਼ਾਮ 5 ਵਜੇ ਤੱਕ ਹੀ ਚੱਲਣ ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ : ਛਿੱਕ ਰੋਕਣ ਨਾਲ ਫਟ ਗਈਆਂ ਦਿਮਾਗ ਦੀਆਂ ਨਸਾਂ! ਤਿੰਨ ਸਰਜਰੀਆਂ ਕਰਾਉਣ ਮਗਰੋਂ ਬਚੀ ਜਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ‘ਚ ਹੋਏ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ‘ਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਪੀਐਮ ਮੋਦੀ ਨੇ ਪੀਐਮਐਨਆਰਐਫ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: