ਅਰੁਣਾਚਲ ਪ੍ਰਦੇਸ਼ ਵਿਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਪਠਾਨਕੋਟ ਏਅਰਬੇਸ ‘ਤੇ ਪੁੱਜੀਆਂ। ਇਸ ਤੋਂ ਬਾਅਦ ਫੌਜੀ ਗੱਡੀਆਂ ਵਿੱਚੋਂ ਇੱਕ ਮ੍ਰਿਤਕ ਦੇਹ ਪਠਾਨਕੋਟ ਦੇ ਪਿੰਡ ਚੱਕੜ ਨਿਵਾਸੀ ਅਕਸ਼ੇ ਪਠਾਨੀਆ, 3 ਜੰਮੂ-ਕਸ਼ਮੀਰ, 2 ਹਿਮਾਚਲ ਤੇ ਇੱਕ ਬਟਾਲਾ ਭੇਜੀ ਗਈ।
ਸ਼ਹੀਦਾਂ ਵਿਚ ਬਟਾਲਾ ਦੇ ਪਿੰਡ ਮਸਾਨੀਆ ਦੇ 62 ਮੀਡੀਅਮ ਰੈਜੀਮੈਂਟ ਵਿਚ ਤਾਇਨਾਤ ਗੁਰਬਾਜ਼ ਸਿੰਘ ਵੀ ਸ਼ਾਮਲ ਹਨ। 22 ਸਾਲਾ ਗੁਰਬਾਜ਼ ਦੇ ਚਾਚਾ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਰਬਾਜ਼ ਸਿੰਘ ਪਰਿਵਾਰ ਦਾ ਇਕਲੌਤਾ ਪੁੱਤ ਸੀ। ਗੁਰਬਾਜ਼ ਦੇ ਪਿਤਾ ਗੁਰਮੀਤ ਸਿੰਘ ਵੀ ਫੌਜ ਤੋਂ ਰਿਟਾਇਰ ਹੋਏ ਸਨ ਜਿਸ ਕਾਰਨ ਗੁਰਬਾਜ਼ ਸਿੰਘ ਵੀ ਫੌਜ ਵਿਚ ਭਰਤੀ ਹੋ ਕੇ ਸੇਵਾ ਕਰਨਾ ਚਾਹੁੰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਆਪਣੇ ਇਸੇ ਜ਼ਜ਼ਬੇ ਕਾਰਨ ਉਹ 18 ਅਕਤੂਬਰ 2018 ਨੂੰ ਫੌਜ ਵਿਚ ਭਰਤੀ ਹੋਇਆ ਸੀ। ਇਸ ਸਮੇਂ ਉਹ ਅਰੁਣਚਾਲ ਪ੍ਰਦੇਸ਼ ਦੇ ਕਾਮੇਗ ਸੈਕਟਰ ਵਿਚ ਤਾਇਨਾਤ ਸੀ। ਨੈਟਵਰਕ ਕਾਰਨ ਪਰਿਵਾਰ ਨਾਲ ਹਫਤੇ ਵਿਚ ਇੱਕ ਵਾਰ ਹੀ ਗੱਲ ਹੁੰਦੀ ਸੀ। 1 ਫਰਵਰੀ ਨੂੰ ਉਸ ਦਾ ਆਖਰੀ ਵਾਰ ਫੋਨ ਆਇਆ ਸੀ। ਸ਼ਹੀਦ ਹੋਣ ਦੀ ਖਬਰ ਪਰਿਵਾਰ ਨੂੰ ਵੀਰਵਾਰ ਨੂੰ ਪਤਾ ਲੱਗੀ। ਗੁਰਬਾਜ਼ ਦੇ ਘਰ ‘ਤੇ ਉਨ੍ਹਾਂ ਦੇ ਪਿਤਾ ਗੁਰਮੀਤ ਸਿੰਘ, ਮਾਂ ਹਰਜੀਤ ਕੌਰ ਤੇ ਵੱਡੀ ਭੈਣ ਜਸਵਿੰਦਰ ਕੌਰ ਹੈ।
ਇਹ ਵੀ ਪੜ੍ਹੋ : ‘1 ਸਾਲ ਤੋਂ ਪੰਜਾਬੀਆਂ ਨੂੰ ਸੜਕਾਂ ‘ਤੇ ਰੱਖਿਆ, ਚੰਗਾ ਹੈ ਮੋਦੀ ਹੈਲੀਕਾਪਟਰ ‘ਚ ਹੀ ਪੰਜਾਬ ਆਉਣ’- ਰਵਨੀਤ ਬਿੱਟੂ
ਆਪਣੇ ਲਾਡਲੇ ਦੀ ਮ੍ਰਿਤਕ ਦੇਹ ਦੇ ਇੰਤਜ਼ਾਰ ਵਿਚ ਸ਼ਹੀਦ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਪਿੰਡ ਚੱਕੜ ਵਿਚ ਮਾਤਮ ਛਾਇਆ ਹੋਇਆ ਹੈ। ਪੂਰੇ ਪਿੰਡ ਦੇ ਲਾਡਲੇ ਅਕਸ਼ੈ ਪਠਾਨੀਆ ਦੀ ਸ਼ਹਾਦਤ ਕਾਰਨ ਗਮਗੀਨ ਮਾਹੌਲ ਵਿਚ ਪੂਰੇ ਪਿੰਡ ਦੇ ਕਿਸੇ ਵੀ ਘਰ ਚੁੱਲ੍ਹਾ ਨਹੀਂ ਜਲਿਆ। ਉਹ ਆਪਣੇ ਵੱਡੇ ਭਰਾ ਸਿਪਾਹੀ ਅਮਿਤ ਪਠਾਨੀਆ ਜੋ ਕਿ ਫੌਜ ਦੀ 14 ਜੈਕ ਰਾਈਫਲ ਯੂਨਿਟ ਤਿੱਬੜੀ ਵਿਚ ਤਾਇਨਾਤ ਹੈ ਤੇ ਭੈਣ ਰਵੀਨਾ ਪਠਾਨੀਆ ਵਿਚ ਸਭ ਤੋਂ ਛੋਟਾ ਹੋਣ ਕਾਰਨ ਸਾਰਿਆਂ ਦਾ ਪਿਆਰਾ ਸੀ।