ਭਾਖੜਾ ਨਹਿਰ ‘ਚ ਡੁੱਬੇ ਹਿਮਾਚਲ ਦੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਹਾਦਸੇ ਦੇ 5ਵੇਂ ਦਿਨ ਬਾਅਦ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤੀਆਂ ਹਨ। ਨਹਿਰ ਦੇ ਕਿਨਾਰੇ ਦੋਵੇਂ ਦੋਸਤਾਂ ਦੇ ਆਖਰੀ ਪਲਾਂ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਹਾਦਸਾ ਰੋਪੜ ਦੇ ਰੰਗੀਲਪੁਰ ਪੁਲ ਕੋਲ ਸੈਲਫੀ ਲੈਣ ਦੇ ਚੱਕਰ ਵਿਚ ਪੈਰ ਫਿਸਲਣ ਨਾਲ ਹੋਇਆ। ਨਹਿਰ ਵਿਚ ਰੁੜ੍ਹੇ ਨੌਜਵਾਨ ਸ਼ਿਮਲਾ ਦੇ ਰੋਹੜੂ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਨਾਂ ਬਸ਼ਲਾ ਵਾਸੀ ਸੁਮਿਤ ਪੁਹਾਰਟਾ ਪੁੱਤਰ ਲੋਭ ਰਾਮ ਪੁਹਾਰਟਾ ਤੇ 27 ਸਾਲਾ ਸਿੱਧਰੋਟੀ ਵਾਸੀ ਵਿਰਾਜ ਪੁੱਤਰ ਡੀਐੱਨ ਚੌਹਾਨ ਹੈ।
ਮਿਲੀ ਜਾਣਕਾਰੀ ਮੁਤਾਬਕ ਸੁਮਿਤ ਮੋਹਾਲੀ ਵਿਚ ਇਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਸੀ। ਵਿਰਾਜ ਆਪਣੇ ਦੋਸਤ ਨੂੰ ਮਿਲਣ 5 ਮਾਰਚ ਨੂੰ ਖੜ ਗਿਆ ਸ। ਐਤਵਾਰ ਸਵੇਰੇ ਦੋਵੇਂ ਘੁੰਮਣ 2 ਮੋਟਰਸਾਈਕਲਾਂ ‘ਤੇ ਭਾਖੜਾ ਨਹਿਰ ਰੰਗੀਲਪੁਰ ਕੋਲ ਗਏ ਸਨ। ਇਨ੍ਹਾਂ ਨਾਲ ਤੀਜਾ ਸਾਥੀ ਅਮਨ ਵਾਸੀ ਬਿਹਾਰ ਵੀ ਸੀ।
ਇਹ ਵੀ ਪੜ੍ਹੋ : ਸ਼ਰਮਸਾਰ!ਸਰਕਾਰੀ ਹਸਪਤਾਲ ‘ਚ ਮ੍ਰਿਤਕ ਮਹਿਲਾ ਦੇ ਹੱਥ ਤੋਂ ਸੋਨੇ ਦੀਆਂ ਚੂੜ੍ਹੀਆਂ ਤੇ ਕੰਨ ਤੋਂ ਵਾਲੀਆਂ ਗਾਇਬ
ਭਾਖੜਾ ਨਹਿਰ ਦੇ ਕਿਨਾਰੇ ਸਨੈਪਚੈਟ ਰੀਲ ਬਣਾਉਂਦੇ ਤੇ ਸੈਲਫੀ ਲੈਂਦੇ ਅਚਾਨਕ ਪੈਰ ਫਿਸਲਣ ਨਾਲ ਸੁਮਿਤ ਨਹਿਰ ਵਿਚ ਡਿੱਗ ਗਿਆ। ਉਸ ਨੂੰ ਬਚਾਉਣ ਲਈ ਵਿਰਾਜ ਨੇ ਹੱਥ ਫੜਿਆ ਤਾਂ ਉਸ ਦਾ ਪੈਰ ਵੀ ਫਿਸਲ ਗਿਆ ਤੇ ਦੋਵੇਂ ਨਹਿਰ ਦੇ ਤੇਜ਼ ਪਾਣੀ ਵਿਚ ਰੁੜ੍ਹ ਗਏ।
ਜਦੋਂ ਦੋਵੇਂ ਨੌਜਵਾਨ ਭਾਖੜਾ ਨਹਿਰ ਵਿਚ ਰੁੜ੍ਹ ਰਹੇ ਸਨ ਤਾਂ ਇਨ੍ਹਾਂ ਦੇ ਸਾਥੀ ਨੌਜਵਾਨ ਅਮਨ ਨੇ ਉਨ੍ਹਾਂ ਨੂੰ ਬਚਾਉਣ ਲਈ ਸ਼ੋਰ ਮਚਾਇਆ। ਪੁਲ ਕੋਲ ਸਥਿਤ ਖਵਾਜਾ ਮੰਦਰ ਵਿਚ ਸਵੇਰੇ ਸੇਵਾ ਕਰਨ ਆਏ ਨੌਜਵਾਨ ਤੇ ਹੋਮਗਾਰਡ ਦੇ ਜਵਾਨਾਂ ਨੇ ਰੱਸੀ ਨਾਲ ਦੋਵੇਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਨੌਜਵਾਨ ਨਹਿਰ ਦੇ ਤੇਜ਼ ਪਾਣੀ ਵਿਚ ਰੁੜ੍ਹ ਗਏ।
ਵੀਡੀਓ ਲਈ ਕਲਿੱਕ ਕਰੋ -: