ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਬੋਹਰ ਸ਼ਹਿਰ ਅਧੀਨ ਪੈਂਦੇ ਪਿੰਡ ਕੌਡਿਆਂਵਾਲੀ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਬੋਲੈਰੋ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਮੋਟਰਸਾਈਕਲ ਸਵਾਰ ਭਰਾ-ਭੈਣ ਅਤੇ ਬੱਚਾ ਸੜਕ ‘ਤੇ ਡਿੱਗ ਪਏ। ਹਾਦਸੇ ‘ਚ ਤਿੰਨੋਂ ਗੰਭੀਰ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਸਾਰਿਆਂ ਦੇ ਸਿਰ ਤੇ ਸੱਟ ਲੱਗੀ ਹੈ। ਬੋਲੈਰੋ ਚਾਲਕ ਤਿੰਨਾਂ ਨੂੰ ਹਸਪਤਾਲ ਲੈ ਕੇ ਗਿਆ।
ਜਾਣਕਾਰੀ ਅਨੁਸਾਰ ਕੋਡਿਆਂਵਾਲੀ ਦਾ ਰਹਿਣ ਵਾਲਾ ਸੁਭਾਸ਼ ਕੁਮਾਰ ਮੰਗਲਵਾਰ ਸਵੇਰੇ ਆਪਣੀ ਭੈਣ ਰਾਣੀ ਅਤੇ ਭਤੀਜੇ ਵਿਹਾਨ ਨੂੰ ਬਾਈਕ ‘ਤੇ ਬਿਠਾ ਕੇ ਪਿੰਡ ਕੇਰਖੇੜਾ ਸਥਿਤ ਭੈਣ ਦੇ ਸਹੁਰੇ ਘਰ ਛੱਡਣ ਜਾ ਰਿਹਾ ਸੀ। ਪਿੰਡ ਪੰਨੀਵਾਲਾ ਨੇੜੇ ਉਸ ਨੂੰ ਬੋਲੈਰੋ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਤਿੰਨੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ‘ਤੋਂ ਬਾਅਦ ਬੋਲੈਰੋ ਚਾਲਕ ਨੇ ਹੀ ਉਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ‘ਚ ਭਰਤੀ ਕਰਵਾਇਆ।
ਇਹ ਵੀ ਪੜ੍ਹੋ : NCB ਨੇ ਡਰੱਗਜ਼ ਦੀ ਵੱਡੀ ਖੇਪ ਕੀਤੀ ਜ਼ਬਤ, 15 ਹਜ਼ਾਰ LSD ਪੈਕਟ ਬਰਾਮਦ, ਕਈ ਗ੍ਰਿਫਤਾਰ
ਜ਼ਖਮੀਆਂ ਦਾ ਇਲਾਜ਼ ਕਰ ਰਹੇ ਡਾਕਟਰਾਂ ਮੁਤਾਬਕ ਤਿੰਨਾਂ ਦੇ ਸਿਰ ‘ਤੇ ਡੂੰਘੀਆਂ ਸੱਟਾਂ ਲੱਗੀਆਂ ਹਨ ਪਰ ਨੌਜਵਾਨ ਦੇ ਸਿਰ ‘ਤੇ ਜ਼ਿਆਦਾ ਸੱਟ ਲੱਗੀ ਹੈ। ਡਾਕਟਰ ਨੇ ਦੱਸਿਆ ਕਿ ਤਿੰਨਾਂ ਜ਼ਖਮੀਆਂ ਦਾ ਸਿਟੀ ਸਕੈਨ ਕੀਤਾ ਜਾ ਰਿਹਾ ਹੈ। ਫਿਲਹਾਲ ਹਾਲਤ ਖਤਰੇ ਤੋਂ ਬਾਹਰ ਹੈ। ਜ਼ਖਮੀਆਂ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: