ਬੀਤੇ ਸੋਮਵਾਰ ਨੂੰ ਨਯਾਗਾਂਵ-ਕਾਂਸਲ ਟੀ ਪੁਆਇੰਟ ਕੋਲ ਰਾਜਿੰਦਰਾ ਪਾਰਕ ਤੋਂ ਮੈਂਗੋ ਗਾਰਡਨ ਵਿਚ ਮਿਲਿਆ ਬੰਬ ਐਕਟਿਵ ਨਹੀਂ ਸੀ। ਇਹ ਜਾਣਕਾਰੀ ਚੰਡੀਗੜ੍ਹ ਪੁਲਿਸ ਦੀ ਐੱਸਐੱਸਪੀ ਮਨੀਸ਼ਾ ਚੌਧਰੀ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਕਾਫੀ ਪਹਿਲਾਂ ਆਰਮੀ ਵਲੋਂ ਇਸਤੇਮਾਲ ਕੀਤਾ ਜਾਂਦਾ ਸੀ। ਚੰਡੀਮੰਦਰ ਆਰਮੀ ਦੀ ਬੰਬ ਡਿਸਪੋਜਲ ਟੀਮ ਵੱਲੋਂ ਇਸ ਦੇ ਨਿਰੀਖਣ ਕਰਨ ਦੇ ਬਾਅਦ ਇਹ ਗੱਲ ਸਾਹਮਣੇ ਆਈ ਹੈ।
ਇਹ ਬੰਬ ਭਾਰਤ ਦੀ ਹੀ ਇਕ ਆਰਡੀਨੈਂਸ ਫੈਕਟਰੀ ਵਿਚ ਬਣਿਆ ਸੀ। ਹੁਣ ਇਸ ਤਰ੍ਹਾਂ ਦੇ ਬੰਬ ਇਸਤੇਮਾਲ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਇਹ ਬੰਬ ਫਟਣ ਵਾਲਾ ਵੀ ਨਹੀਂ ਸੀ। ਐੱਸਐੱਸ ਪੀ ਨੇ ਕਿਹਾ ਕਿ ਇਸ ਬੰਬ ਸ਼ੈੱਲ ਵਿਚ ਕੋਈ ਵੀ ਐਕਸਪਲੋਸਿਵ ਨਹੀਂ ਸੀ। ਇਹ ਇੰਡੀਅਨ ਆਰਡੀਨੈਂਸ ਫੈਕਟਰੀ ਵਿਚ ਬਣਿਆ ਸੀ। 1960 ਦੇ ਲਗਭਗ ਇਸ ਤਰ੍ਹਾਂ ਦੇ ਬੰਬਸ਼ੈਲ ਦੀ ਮੈਨੂਫੈਕਚਰਿੰਗ ਹੁੰਦੀ ਸੀ। ਇਸ ਨੂੰ ਫਾਇਰ ਕਰਨ ਲਈ ਮਾਊਂਟੇਡ ਵੈਪਨ ਸਿਸਟਮ (ਟੈਂਕ) ਦੀ ਲੋੜ ਪੈਂਦੀ ਸੀ।
ਹੁਣ ਉਹੋ ਜਿਹਾ ਸਿਸਟਮ ਨਹੀਂ ਵਰਤਿਆ ਜਾਂਦਾ। ਆਰਮੀ ਵਿਚ ਹੁਣ ਇਸ ਤਰ੍ਹਾਂ ਦੇ ਬੰਬ ਸ਼ੈੱਲ ਨਹੀਂ ਵਰਤੇ ਜਾਂਦੇ। ਸ਼ੈੱਲ ਵਿਚ ਕਾਪਰ ਦੀ ਰਿੰਗ ਰਾਊਂਡ ਹੁੰਦੇ ਹਨ ਜੋ ਗਾਇਬ ਹੈ। ਅਜਿਹੇ ਵਿਚ ਇਸ ਦੀ ਫਾਇਰਿੰਗ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਐੱਸਐੱਸਪੀ ਨੇ ਕਿਹਾ ਕਿ ਇਸ ਬੰਬਸ਼ੈੱਲ ਤੋਂ ਕਿਸੇ ਤਰ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਖਤਰਾ ਨਹੀਂ ਸੀ। ਹਾਲਾਂਕਿ ਇਸ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਵੱਲੋਂ ਸੁਰੱਖਿਆ ਦੇ ਸਹੀ ਪ੍ਰਬੰਧ ਕੀਤੇ ਗਏ ਹਨ। ਇਹ ਬੰਬ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ‘ਤੇ ਮਿਲਿਆ ਸੀ।
ਇਹ ਵੀ ਪੜ੍ਹੋ : ਤਰਨਤਾਰਨ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਨਿਹੰਗ ਸਿੰਘ ‘ਤੇ ਚਲਾਈਆਂ ਗੋਲੀਆਂ, ਮੌਕੇ ‘ਤੇ ਮੌਤ
ਇਸ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਗਈ ਸੀ ਜਿਸ ਦੇ ਬਾਅਦ ਇਸ ਨੂੰ ਰੇਤ ਦੀਆਂ ਬੋਰੀਆਂ ਵਿਚ ਡਰੰਮ ਵਿਚ ਕਵਰ ਕਰਕੇ ਰੱਖਿਆ ਗਿਆ ਸੀ। ਮੰਗਲਵਾਰ ਸਵੇਰੇ ਚੰਡੀ ਮੰਦਰ ਤੋਂ ਆਰਮੀ ਦੀ ਟੀਮ ਪਹੁੰਚੀ ਸੀ ਤੇ ਇਸ ਨੂੰ ਉਹ ਆਪਣੇ ਨਾਲ ਜਾਂਚ ਲਈ ਲੈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: