ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-16 ਦੇ ਬੁੱਢਣਪੁਰ ਪਾਰਕ ਵਿੱਚ ਐਤਵਾਰ ਸਵੇਰੇ ਬੰਬ ਦਾ ਖੋਲ ਮਿਲਿਆ ਹੈ। ਬੰਬ ਦੇ ਖੋਲ ਦੀ ਸੂਚਨਾ ਮਿਲਦੇ ਹੀ ਆਸ-ਪਾਸ ਰਹਿਣ ਵਾਲੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਪੁਲਿਸ ਵਿਭਾਗ ਵਿੱਚ ਵੀ ਹੜਕੰਪ ਮੱਚ ਗਿਆ। ਪੁਲਿਸ ਅਤੇ ਉੱਚ ਅਧਿਕਾਰੀ ਜਾਂਚ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ ਹਨ। ਪੂਰੇ ਪਾਰਕ ਨੂੰ ਖਾਲੀ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਪਾਰਕ ਵਿੱਚ ਬੱਚੇ ਪਾਰਕ ਵਿਚ ਖੇਡ ਰਹੇ ਸਨ ਅਤੇ ਉਨ੍ਹਾਂ ਦੀ ਨਜ਼ਰ ਬੰਬ ਦੇ ਖੋਲ ‘ਤੇ ਪਈ। ਬੱਚਿਆਂ ਨੇ ਇਸ ਸਬੰਧੀ ਪਰਿਵਾਰ ਮੈਂਬਰਾ ਨੂੰ ਦੱਸਿਆ ਜਿਸ ‘ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਡਾਇਲ 112 ‘ਤੇ ਦਿੱਤੀ। ਡਾਇਲ 112 ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਸੈਕਟਰ-16 ਪੁਲਿਸ ਚੌਕੀ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਉਸ ਤੋਂ ਬਾਅਦ ਸੈਕਟਰ-14 ਥਾਣੇ ਦੇ SHO ਅਤੇ ਅਪਰਾਧ ਸ਼ਾਖਾ ਦੀ ਟੀਮ ਅਤੇ DSP ਵੀ ਮੌਕੇ ‘ਤੇ ਪਹੁੰਚ ਗਏ।
ਇਹ ਵੀ ਪੜ੍ਹੋ : ਅਬੋਹਰ ਪੁਲਿਸ ਨੇ ਇੱਕ ਔਰਤ ਸਣੇ 2 ਨਸ਼ਾ ਤਸਕਰ ਕੀਤੇ ਕਾਬੂ, 30 ਕਿਲੋ ਭੁੱਕੀ ਬਰਾਮਦ
ਇਸ ਤੋਂ ਬਾਅਦ ਫੌਜ ਨੂੰ ਇਸ ਮਾਮਲੇ ਸਬੰਧੀ ਸੂਚਨਾ ਦਿੱਤੀ ਗਈ। ਪੁਲਿਸ ਨੇ ਬੰਬ ਦੇ ਖੋਲ ਨੂੰ ਚਾਰੇ ਪਾਸੇ ਰੇਤ ਦੀਆਂ ਬੋਰੀਆਂ ਰੱਖ ਕੇ ਘੇਰ ਲਿਆ ਹੈ। ਪਾਰਕ ਖਾਲੀ ਕਰਵਾ ਦਿੱਤਾ ਗਿਆ ਹੈ। ਚਾਰੇ ਪਾਸੇ ਪੁਲਿਸ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਬੁੱਢਣਪੁਰ ਨੇੜੇ ਇੱਕ ਗੰਦਾ ਨਾਲਾ ਵਗਦਾ ਹੈ, ਇਸ ਲਈ ਸੰਭਵ ਹੈ ਕਿ ਬੰਬ ਉਸ ਵਿੱਚੋਂ ਵਹਿ ਗਿਆ ਹੋਵੇ ਤੇ ਕਿਸੇ ਨੇ ਇਸ ਨੂੰ ਚੁੱਕ ਕੇ ਪਾਰਕ ‘ਚ ਰੱਖ ਦਿੱਤਾ। ਜਿਸ ਥਾਂ ‘ਤੇ ਬੰਬ ਪਿਆ ਹੈ, ਉਸ ਦੇ ਆਸ-ਪਾਸ ਕਬਾੜ ਦੀਆਂ ਕਈ ਦੁਕਾਨਾਂ ਹਨ। ਅਜਿਹੇ ‘ਚ ਸੰਭਵ ਹੈ ਕਿ ਕਿਸੇ ਸਕਰੈਪ ਡੀਲਰ ਨੇ ਇਸ ਬੰਬ ਨੂੰ ਸਕਰੈਪ ‘ਚ ਵੇਚਣ ਲਈ ਲਿਆਂਦਾ ਹੋਵੇ।
ਵੀਡੀਓ ਲਈ ਕਲਿੱਕ ਕਰੋ -: