ਸੀਰੀਆ-ਇਰਾਕ ਸਰਹੱਦ ‘ਤੇ ਟਰੱਕਾਂ ‘ਤੇ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। 24 ਘੰਟਿਆਂ ਦੇ ਅੰਦਰ ਇਹ ਈਰਾਨ ‘ਤੇ ਦੂਜਾ ਵੱਡਾ ਹਮਲਾ ਹੈ। ਈਰਾਨ ਦੇ ਟਰੱਕਾਂ ਦੇ ਕਾਫਲੇ ‘ਤੇ ਹਵਾਈ ਹਮਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ, ਈਰਾਨ ਦੇ 6 ਟਰੱਕਾਂ ‘ਤੇ ਜਹਾਜ਼ ਤੋਂ ਬੰਬ ਸੁੱਟੇ ਗਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਈਰਾਨ ਦੇ ਇਸਫਹਾਨ ਸ਼ਹਿਰ ‘ਚ ਇਕ ਫੌਜੀ ਅੱਡੇ ‘ਤੇ ਡਰੋਨ ਹਮਲਾ ਹੋਇਆ ਸੀ।
ਇਸ ਹਮਲੇ ਦੀ ਜਾਣਕਾਰੀ ਸੀਰੀਆ ਅਤੇ ਹੋਰ ਅਰਬ ਮੀਡੀਆ ਵੱਲੋਂ ਐਤਵਾਰ 29 ਜਨਵਰੀ ਦੀ ਰਾਤ ਨੂੰ ਦਿੱਤੀ ਗਈ ਸੀ। ਸੂਚਨਾ ਅਨੁਸਾਰ ਇੱਕ ਅਣਪਛਾਤੇ ਜਹਾਜ਼ ਨੇ ਸੀਰੀਆ-ਇਰਾਕ ਸਰਹੱਦ ‘ਤੇ ਅਲ-ਕਾਇਮ ਕਰਾਸਿੰਗ ਨੇੜੇ ਈਰਾਨੀ ਟਰੱਕਾਂ ਦੇ ਕਾਫਲੇ ‘ਤੇ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ, ਹਮਲੇ ਤੋਂ ਪਹਿਲਾਂ 25 ਟਰੱਕ ਇਰਾਕ ਤੋਂ ਸੀਰੀਆ ਦੀ ਸਰਹੱਦ ਪਾਰ ਕਰ ਗਏ ਸਨ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ ‘ਚ ਜਨਮਦਿਨ ਦੀ ਪਾਰਟੀ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ, 8 ਲੋਕਾਂ ਦੀ ਮੌਤ
ਸੀਰੀਆ ਦੇ ਸ਼ਾਮ FM ਰੇਡੀਓ ਸਟੇਸ਼ਨ ਅਤੇ ਹੋਰ ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਛੇ ਫਰਿੱਜ ਟਰੱਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੂਰਪ-ਅਧਾਰਤ ਸੀਰੀਆ ਦੇ ਮਾਹਰ ਉਮਰ ਅਬੂ ਲੈਲਾ ਨੇ ਕਿਹਾ ਕਿ ਟਰੱਕ ਈਰਾਨੀ ਮਿਲੀਸ਼ੀਆ ਦੇ ਸਨ ਅਤੇ ਹਮਲਿਆਂ ਵਿਚ ਅਬੂ ਕਮਾਲ ਖੇਤਰ ਵਿਚ ਈਰਾਨੀ ਕਮਾਂਡਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: