ਜੇਕਰ ਤੁਸੀਂ ਫਰਵਰੀ ਦੇ ਮਹੀਨੇ ‘ਚ ਕਿਤੇ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਹੋ ਸਕਦੀ ਹੈ। ਏਅਰ ਇੰਡੀਆ ਯਾਤਰੀਆਂ ਲਈ ਇਕ ਵੱਡਾ ਤੋਹਫ਼ਾ ਲੈ ਕੇ ਆਇਆ ਹੈ। ਏਅਰ ਇੰਡੀਆ ਸਸਤੀ ਟਿਕਟ ਬੁੱਕ ਕਰਨ ਦਾ ਮੌਕਾ ਦੇ ਰਹੀ ਹੈ। ਏਅਰਲਾਈਨ ਵੱਲੋਂ ਟਿਕਟਾਂ ‘ਤੇ ਸੇਲ ਲਿਆਂਦੀ ਗਈ ਹੈ, ਜਿਸ ਦੇ ਤਹਿਤ ਹੁਣ ਤੁਸੀਂ 1,705 ਰੁਪਏ ‘ਚ ਹਵਾਈ ਟਿਕਟ ਬੁੱਕ ਕਰ ਸਕਦੇ ਹੋ।
ਜਾਣਕਾਰੀ ਅਨੁਸਾਰ ਏਅਰ ਇੰਡੀਆ ਵੱਲੋਂ ਇਹ ਸੇਲ ਗਣਤੰਤਰ ਦਿਵਸ ਦੇ ਮੌਕੇ ਕਰਕੇ ਪੇਸ਼ ਕੀਤੀ ਗਈ ਹੈ। ਇਸ ਲਈ ਟਿਕਟਾਂ ਦੀ ਕੀਮਤ ਨੂੰ ਘੱਟ ਕੀਤਾ ਗਿਆ ਹੈ। ਦੱਸ ਦੇਈਏ ਏਅਰ ਇੰਡੀਆ ਨੇ 21 ਜਨਵਰੀ ਤੋਂ ਟਿਕਟ ਦੀ ਵਿਕਰੀ ਸ਼ੁਰੂ ਕੀਤੀ ਹੈ ਤੇ ਇਹ 23 ਜਨਵਰੀ ਤੱਕ ਚੱਲੇਗੀ। ਏਅਰ ਇੰਡੀਆ ਦੀ ਵੈੱਬਸਾਈਟ ਅਨੁਸਾਰ ਯਾਤਰੀ 1 ਫਰਵਰੀ ਤੋਂ 30 ਸਤੰਬਰ, 2023 ਤੱਕ ਯਾਤਰਾ ਲਈ 21 ਜਨਵਰੀ ਤੋਂ 23 ਜਨਵਰੀ, 2023 ਵਿਚਕਾਰ ਟਿਕਟਾਂ ਬੁੱਕ ਕਰ ਸਕਦੇ ਹਨ। ਇਹ ਆਫਰ ਸਿਰਫ ਘਰੇਲੂ ਯਾਤਰਾ ਲਈ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਵੱਡਾ ਐਲਾਨ, ਪੰਜਾਬ ‘ਚ ਬਣੇਗੀ ਫਿਲਮ ਸਿਟੀ
ਏਅਰਲਾਈਨ ਦੇ ਮੁਤਾਬਕ, ਇਹ ਸੇਲ ਏਅਰ ਇੰਡੀਆ ਦੇ ਸਾਰੇ ਸ਼ਹਿਰ ਦੇ ਦਫਤਰਾਂ, ਏਅਰਪੋਰਟ ਦਫਤਰਾਂ, ਵੈੱਬਸਾਈਟ, ਮੋਬਾਈਲ ਐਪ ਅਤੇ ਟਰੈਵਲ ਏਜੰਟਾਂ ਰਾਹੀਂ ਉਪਲਬਧ ਹੋਵੇਗੀ। ਇਹ ਆਫ਼ਰ ਸਿਰਫ਼ ਇਕਾਨਮੀ ਕਲਾਸ ਦੀਆਂ ਟਿਕਟਾਂ ‘ਤੇ ਉਪਲਬਧ ਹਨ। ਏਅਰ ਇੰਡੀਆ ਦੀ ਇਸ ਸੇਲ ਰਾਹੀਂ ਕੁੱਲ 49 ਥਾਵਾਂ ਲਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਦੱਸ ਦੇਈਏ ਕਿ ਟਿਕਟਾਂ ਦੀ ਸ਼ੁਰੂਆਤੀ ਕੀਮਤ 1,705 ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -: