ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦਾ ‘SYL’ ਗੀਤ ਰਿਲੀਜ਼ ਹੋਇਆ। SYL ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ ‘ਉਹ ਕਲਮ ਨੀ ਰੁਕਣੀ, ਨਿਤ ਨਵਾਂ ਹੁਣ ਗਾਣਾ ਆਊ… ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਊ, ਫੇਰ ਪੁੱਤ ਬੇਗਾਨੇ ਨਹਿਰਾਂ ‘ਚ ਡੇਗਾ ਲਾ ਹੀ ਹਿੰਦੇ… ਓਨ੍ਹਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦੇਂਦੇ’। ਗੀਤ ਨੂੰ ਪਹਿਲੇ 6 ਮਿੰਟਾਂ ‘ਚ 4.77 ਲੱਖ ਲੋਕਾਂ ਨੇ ਵੇਖਿਆ ਅਤੇ 3.14 ਲੱਖ ਲੋਕਾਂ ਨੇ ਪਸੰਦ ਕੀਤਾ। ਗੀਤ ‘ਤੇ 1.10 ਲੱਖ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ।
ਮੁੱਕੇਬਾਜ਼ ਵੀਜੇਂਦਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਗੀਤ ‘SYL’ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਵੀਜੇਂਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਪਾਈ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਮੂਸੇਵਾਲਾ ਦੇ SYL ਗੀਤ ਦੀ ਲਾਈਨ “ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿਆਂਗੇ” ਵਾਲੀ ਲਾਈਨ ਨੂੰ ਲੈ ਕੇ ਲੋਕ ਭੰਬਲਭੂਸੇ ਵਿੱਚ ਹਨ ਕਿ ਪਾਣੀ ਕਿਸ ਨੂੰ ਨਹੀਂ ਦੇਣਾ ਹੈ? ਹਰਿਆਣਾ ਨੂੰ? ਇਸ ਲਾਈਨ ਨੂੰ ਸਮਝਣ ਲਈ ਸਾਨੂੰ ਸਾਡਾ ਪਿਛੋਕੜ ਅਤੇ ਹਰਿਆਣਾ ਦੇ ਦਿਓ, ਨੂੰ ਧਿਆਨ ਨਾਲ ਸੁਣੋ ਕਿ ਸ਼ੁਰੂਆਤ ‘ਚ ਹੀ ਪਰਿਵਾਰ ਇਕ ਕਰਨ ਨੂੰ ਕਹਿ ਰਹੇ ਹਨ ਤੇ ਇਸ ਦੀ ਅਗਲੀ ਲਾਈਨ ‘ਚ ਉਸ ਨੇ ਅੰਗਰੇਜ਼ੀ ਸ਼ਬਦ ‘Sovereignty’ ਦੀ ਵਰਤੋਂ ਕੀਤੀ ਹੈ। ਯਾਨੀ ਕਿ ਸਾਡਾ ਪਰਿਵਾਰ (ਸੂਬਾ) ਇਕ ਕਰ ਦਿਓ ਤੇ ਪ੍ਰਭੂਸੱਤਾ ਦੇ ਦਿਓ। ਅਸੀਂ ਆਪਣਾ ਮਸਲਾ ਖੁਦ ਹੱਲ ਕਰ ਲਵਾਂਗੇ।
ਇਸ ਗੀਤ ‘ਚ ਇਕ ਲਾਈਨ ਹੋਰ ਹੈ- “ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ, ਟੋਪੀ ਵਾਲਿਆ।” ਇਸ ਨੂੰ ਵੀ ਸਮਝਣ ਦੀ ਲੋੜ ਹੈ। ਪੱਗ ਨੂੰ ਸਿਰਫ਼ ਸਿੱਖੀ ਨਾਲ ਜੋੜ ਕੇ ਨਾ ਦੇਖੋ, ਹਰਿਆਣਾ, ਰਾਜਸਥਾਨ ਵਿੱਚ ਵੀ ਪਗੜੀ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ ਅਤੇ ਟੋਪੀ ਵਾਲੇ ਇਹ ਨੇਤਾ ਹਨ, ਜੋ ਸਾਨੂੰ ਆਪਸ ਵਿੱਚ ਲੜਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: