ਪ੍ਰਯਾਗਰਾਜ ਵਿੱਚ ਸਫਾਰੀ ਕਾਰ ਦੇ ਬੋਨਟ ‘ਤੇ ਬੈਠ ਕੇ ਰੀਲ ਬਣਾਉਣਾ ਇੱਕ ਲਾੜੀ ਨੂੰ ਮਹਿੰਗਾ ਪੈ ਗਿਆ। ਸੋਸ਼ਲ ਮੀਡੀਆ ‘ਤੇ ਫੋਟੋ ਅਤੇ ਵੀਡੀਓ ਵਾਇਰਲ ਹੋਣ ‘ਤੋਂ ਬਾਅਦ ਪੁਲਿਸ ਹਰਕਤ ਵਿਚ ਆਈ। ਪੁਲਿਸ ਨੇ ਕਾਰ ਦਾ 15500 ਰੁਪਏ ਦਾ ਚਲਾਨ ਕੱਟਿਆ ਹੈ। ਬੋਨਟ ‘ਤੇ ਬੈਠ ਕੇ ਰੀਲ ਬਣਾਉਣ ਵਾਲੀ ਲੜਕੀ ਦਾ ਨਾਂ ਵਰਣਿਕਾ ਚੌਧਰੀ ਹੈ, ਜੋ ਅੱਲਾਪੁਰ ਦੀ ਰਹਿਣ ਵਾਲੀ ਹੈ।
ਸਿਵਲ ਲਾਈਨ ਸਥਿਤ ਬ੍ਰਾਈਡਲ ਸਟੂਡੀਓ ‘ਚ ਮੇਕਅੱਪ ਕਰਵਾਉਣ ਤੋਂ ਬਾਅਦ ਇਕ ਲਾੜੀ ਰੀਲ ਬਣਾਉਣ ਲਈ ਸਟੋਨ ਚਰਚ ਪਹੁੰਚੀ। ਟਾਟਾ ਸਫਾਰੀ ਕਾਰ ਦੇ ਬੋਨਟ ‘ਤੇ ਬੈਠ ਕੇ ਉਸ ਨੇ ਰੀਲ ਬਣਾਈ। ਇਸ ਤੋਂ ਬਾਅਦ ਬਿਨਾਂ ਹੈਲਮੇਟ ਤੋਂ ਸਕੂਟੀ ਚਲਾ ਕੇ ਰੀਲ ਵੀ ਕੱਢੀ ਗਈ। ਇਸ ਦੌਰਾਨ ਉਸ ਨੂੰ ਦੇਖਣ ਲਈ ਵੱਡੀ ਭੀੜ ਇਕੱਠੀ ਹੋ ਗਈ। ਇਹ ਸੀਨ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।
ਇਹ ਵੀ ਪੜ੍ਹੋ : ਹਿਸਾਰ ‘ਚ ਗੈਸ ਚੜ੍ਹਨ ਕਾਰਨ 3 ਲੋਕਾਂ ਦੀ ਮੌ.ਤ, ਖੂਹ ਦੀ ਸਫ਼ਾਈ ਦੌਰਾਨ ਵਾਪਰਿਆ ਹਾਦਸਾ
ਪੁਲਿਸ ਨੇ ਸਫਾਰੀ ਦੇ ਬੋਨਟ ‘ਤੇ ਬੈਠ ਕੇ ਰੀਲ ਬਣਾਉਣ ‘ਤੇ 15,500 ਰੁਪਏ ਅਤੇ ਬਿਨਾਂ ਹੈਲਮੇਟ ਤੋਂ ਸਕੂਟੀ ਚਲਾਉਣ ‘ਤੇ 1500 ਰੁਪਏ ਦਾ ਚਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਸ਼ੰਕਰਗੜ੍ਹ ਦੇ ਸੌਰਭ ਕੁਮਾਰ ਦੇ ਨਾਂ ‘ਤੇ ਟਰਾਂਸਪੋਰਟ ਵਿਭਾਗ ‘ਚ ਟਾਟਾ ਸਫਾਰੀ ਰਜਿਸਟਰਡ ਹੈ।
ਵੀਡੀਓ ਲਈ ਕਲਿੱਕ ਕਰੋ -: