ਲਖਨਊ ਦੇ ਮਹਿਲਾਬਾਦ ਸਥਿਤ ਭਦਵਾਨਾ ਪਿੰਡ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਕੁਝ ਹੀ ਸੈਕੰਡਾਂ ਵਿਚ ਹੱਸਦੇ-ਮੁਸਕਰਾਉਂਦੇ, ਜਸ਼ਨ ਮਨਾਉਂਦੇ ਲੋਕ ਸੋਗ ਵਿਚ ਡੁੱਬ ਗਏ। ਵਿਆਹ ਦੇ ਸਟੇਜ ‘ਤੇ ਵਰਮਾਲਾ ਦੌਰਾਨ ਲਾੜੀ ਦੀ ਮੌਤ ਹੋ ਗਈ। ਵਰਮਾਲਾ ਪਾਉਣ ਦੇ ਬਾਅਦ ਕੁਰਸੀ ‘ਤੇ ਬੈਠਣ ਜਾ ਰਹੀ ਲਾੜੀ ਅਚਾਨਕ ਸਟੇਜ ‘ਤੇ ਡਿੱਗ ਗਈ। ਮੈਡੀਕਲ ਕਾਲਜ ਵਿਚ ਜਾਂਚ ਦੇ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੌਤ ਦੀ ਸੂਚਨਾ ਨਾਲ ਦੋਵੇਂ ਪਰਿਵਾਰ ਗਮ ਵਿਚ ਡੁੱਬ ਗਏ।
ਭਦਵਾਨਾ ਪਿੰਡ ਵਾਸੀ ਫਰਨੀਚਰ ਕਾਰੀਗਰ ਰਾਜਪਾਲ ਸ਼ਰਮਾ ਦ ਧੀ ਸ਼ਿਵਾਂਗੀ ਦਾ ਰਿਸ਼ਤਾ ਲਖਨਊ ਦੇ ਬੁਧੇਸ਼ਵਰ ਮੁਹੱਲਾ ਵਾਸੀ ਫਰਨੀਚਰ ਕਾਰੀਗਰ ਵਿਵੇਕ ਨਾਲ ਤੈਅ ਹੋਇਆ ਸੀ। ਬੀਤੀ ਰਾਤ ਬਾਰਾਤ ਪਹੁੰਚੀ ਸੀ। ਵਰਮਾਲਾ ਲਈ ਲਾੜਾ ਤੇ ਲਾੜੀ ਸਟੇਜ ‘ਤੇ ਲਿਆਂਦੇ ਗਏ। ਵਰਮਾਲਾ ਦੀਆਂ ਰਸਮਾਂ ਪੂਰੀਆਂ ਹੋਈਆਂ। ਪਰਿਵਾਰ ਦੇ ਲੋਕਾਂ ਮੁਤਾਬਕ ਵਰਮਾਲਾ ਪਾਉਣ ਦੇ ਬਾਅਦ ਲਾਰੀ ਸ਼ਿਵਾਂਗੀ ਸਟੇਜ ‘ਤੇ ਰੱਖੀ ਕੁਰਸੀ ‘ਤੇ ਬੈਠਣ ਲੱਗੀ ਉਦੋਂ ਹੀ ਉਹ ਡਿੱਗ ਗਈ। ਉਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਹਾਰਟ ਅਟੈਕ ਦੀ ਸ਼ੰਕਾ ਦੱਸਦੇ ਸ਼ਿਵਾਂਗੀ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ਿਵਾਂਗੀ ਦੀ ਬੇਵਕਤੀ ਮੌਤ ਕਾਰਨ ਲਾੜੇ ਦੇ ਪਰਿਵਾਰ ਸਮੇਤ ਪੂਰੀ ਬਾਰਾਤ ਵਿੱਚ ਸੋਗ ਦਾ ਮਾਹੌਲ ਬਣ ਗਿਆ। ਰਾਤ ਨੂੰ ਲਾੜੀ ਦੀ ਮੌਤ ਤੋਂ ਦੁਖੀ ਲਾੜੇ ਅਤੇ ਪਰਿਵਾਰ ਸਮੇਤ ਸਮੂਹ ਬਾਰਾਤੀਆਂ ਨੇ ਲਾੜੀ ਦੀ ਅੰਤਿਮ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਅਤੇ ਅੰਤਿਮ ਸੰਸਕਾਰ ਕਰਕੇ ਸ਼ਰਧਾਂਜਲੀ ਭੇਟ ਕੀਤੀ। ਲਾੜੀ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਿਵਾਂਗੀ ਕੁਝ ਦਿਨਾਂ ਤੋਂ ਬਿਮਾਰ ਸੀ। ਹਲਕਾ ਬੁਖਾਰ ਸੀ, ਦਿਲ ਦੀ ਕੋਈ ਸਮੱਸਿਆ ਨਹੀਂ ਸੀ। ਕੋਈ ਸਮਝ ਨਹੀਂ ਸਕਦਾ ਕਿ ਇਹ ਅਚਾਨਕ ਕਿਵੇਂ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: