ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ‘ਤੇ ਦਰਜ ਦੋਵੇਂ ਐੱਫਆਈਆਰ ਹੁਣ ਸਾਹਮਣੇ ਆ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਬ੍ਰਿਜਭੂਸ਼ਣ ਤੇ ਸਚਿਨ ਵਿਨੋਦ ਤੋਮਰ ਮੁੱਖ ਤੌਰ ਤੋਂ ਦੋਸ਼ੀ ਹਨ। ਬਾਲਗ ਪਹਿਲਵਾਨਾਂ ਦਾ ਦੋਸ਼ ਹੈ ਕਿ ਬ੍ਰਿਜਭੂਸ਼ਣ ਨੇ ਕਥਿਤ ਤੌਰ ‘ਤੇ ਕਈ ਵਾਰ ਛੇੜਛਾੜ ਕੀਤੀ। ਗਲਤ ਤਰੀਕੇ ਨਾਲ ਉਨ੍ਹਾਂ ਨੂੰ ਛੂਹਿਆ। ਇਥੋਂ ਤੱਕ ਕਿ ਸਾਹ ਚੈੱਕ ਕਰਨ ਦੇ ਬਹਾਨੇ ਉਨ੍ਹਾਂ ਦੀ ਟੀ-ਸ਼ਰਟ ਉਤਾਰੀ।
ਪਹਿਲਵਾਨਾਂ ਨੇ ਦੋਸ਼ ਲਗਾਇਆ ਕਿ ਬ੍ਰਿਜਭੂਸ਼ਣ ਨੇ ਉਨ੍ਹਾਂ ਦੇ ਪੇਟ ‘ਤੇ ਹੱਥ ਲਗਾਇਆ। ਜ਼ਖਮੀ ਮਹਿਲਾ ਖਿਡਾਰੀ ਦਾ ਖਰਚਾ ਸੰਘ ਵੱਲੋਂ ਚੁੱਕੇ ਜਾਣ ‘ਤੇ ਸਰੀਰਕ ਸਬੰਧ ਬਣਾਉਣ ਦੀ ਡਿਮਾਂਡ ਕੀਤੀ। ਜਦੋਂ ਖਿਡਾਰੀ ਨੇ ਮਨ੍ਹਾ ਕੀਤਾ ਤਾਂ ਉਨ੍ਹਾਂ ਨਾਲ ਟ੍ਰਾਇਲ ਵਿਚ ਭੇਜਭਾਵ ਕੀਤਾ ਗਿਆ।
ਇਹ ਵੀ ਪੜ੍ਹੋ : 5ਵੀਂ ਵਾਰ ਪੰਜਾਬ ਦੌਰੇ ‘ਤੇ ਆਉਣਗੇ ਗਵਰਨਰ ਪੁਰੋਹਿਤ, ਕਿਹਾ-‘ਮੈਂ ਰਾਜਭਵਨ ‘ਚ ਬੈਠਣ ਵਾਲਾ ਰਾਜਪਾਲ ਨਹੀਂ’
ਦੂਜੀ FIR ਮੁਤਾਬਕ ਬ੍ਰਿਜਭੂਸ਼ਣ ਨੇ ਨਾਬਾਲਗ ਪਹਿਲਵਾਨ ਨੂੰ ਬਹਾਨੇ ਨਾਲ ਕਮਰੇ ਵਿਚ ਬੁਲਾਇਆ ਜਿਥੇ ਉਸ ਨਾਲ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਉਥੋਂ ਬਚ ਨਿਕਲੀ। ਬ੍ਰਿਜਭੂਸ਼ਣ ਨੇ ਪੁਲਿਸ ਜਾਂਚ ਜਾਰੀ ਹੋਣ ਦਾ ਹਵਾਲਾ ਦਿੰਦੇ ਹੋਏ 5 ਜੂਨ ਨੂੰ ਅਯੁੱਧਿਆ ਵਿਚ ਰੱਖੀ ਜਨਚੇਤਨਾ ਰੈਲੀ ਨੂੰ ਰੱਦ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: