ਬ੍ਰਿਟੇਨ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇੱਕ ਦਿਨ ਲਈ ਇਮੀਗ੍ਰੇਸ਼ਨ ਅਧਿਕਾਰੀ ਵਜੋਂ ਕੰਮ ਕੀਤਾ। ਉਨ੍ਹਾਂ ਗੈਰ-ਕਾਨੂੰਨੀ ਢੰਗ ਨਾਲ ਬਰਤਾਨੀਆ ਵਿਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਵਿਰੁੱਧ ਮੁਹਿੰਮ ਚਲਾਈ। ਇਸ ਦੌਰਾਨ 20 ਦੇਸ਼ਾਂ ਦੇ 105 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਰਿਸ਼ੀ ਸੁਨਕ ਨੇ ਖੁਦ ਸੋਸ਼ਲ ਮੀਡੀਆ ‘ਤੇ ਇਮੀਗ੍ਰੇਸ਼ਨ ਅਫਸਰ ਬਣਨ ਦੀ ਜਾਣਕਾਰੀ ਦਿੱਤੀ।
ਸੁਨਕ ਨੇ ਵੀਰਵਾਰ ਨੂੰ ਪ੍ਰਵਾਸੀਆਂ ਦੇ ਖਿਲਾਫ ਮੁਹਿੰਮ ‘ਚ ਹਿੱਸਾ ਲਿਆ। ਇਸ ਦੌਰਾਨ ਉਸ ਨੇ ਬੁਲੇਟਪਰੂਫ ਜੈਕੇਟ ਪਾਈ ਹੋਈ ਸੀ। ਸੁਨਕ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਮਿਲ ਕੇ ਉੱਤਰੀ ਲੰਡਨ ਦੇ ਬਰੈਂਟ ਇਲਾਕੇ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਯੂਕੇ ਇਮੀਗ੍ਰੇਸ਼ਨ ਵਿਭਾਗ ਨੇ ਕਾਰ ਧੋਣ ਵਾਲੀਆਂ ਦੁਕਾਨਾਂ, ਨਾਈ ਦੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ‘ਤੇ 159 ਛਾਪੇ ਮਾਰੇ। ਇਸ ‘ਚ ਗਲਤ ਤਰੀਕੇ ਨਾਲ ਬ੍ਰਿਟੇਨ ‘ਚ ਦਾਖਲ ਹੋ ਕੇ ਕੰਮ ਕਰਦੇ ਲੋਕ ਫੜੇ ਗਏ।
ਇਹ ਵੀ ਪੜ੍ਹੋ : PM ਮੋਦੀ ਦੀ ‘ਮਨ ਕੀ ਬਾਤ’ ਦਾ 102ਵਾਂ ਐਪੀਸੋਡ ਅੱਜ, ਇਕ ਹਫ਼ਤਾ ਪਹਿਲਾਂ ਹੋ ਰਿਹੈ ਪ੍ਰਸਾਰਿਤ, ਜਾਣੋ ਕਾਰਨ
ਇਮੀਗ੍ਰੇਸ਼ਨ ਅਫਸਰ ਵਜੋਂ ਕੰਮ ਕਰਨ ਤੋਂ ਬਾਅਦ, ਸੁਨਕ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ਇਕ ਦਿਨ ਇਮੀਗ੍ਰੇਸ਼ਨ ਨਾਲ ਕੰਮ ਕਰਦੇ ਹੋਏ, ਮੈਂ ਛੋਟੀਆਂ ਕਿਸ਼ਤੀਆਂ ਅਤੇ ਹੋਰ ਤਰੀਕਿਆਂ ਨਾਲ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ- ਇਹ ਦੇਸ਼ ਤੈਅ ਕਰੇਗਾ ਕਿ ਇੱਥੇ ਕੌਣ ਆਵੇਗਾ ਨਾ ਕਿ ਕੋਈ ਅਪਰਾਧੀ ਗਿਰੋਹ।
ਇਸ ਸਬੰਧੀ ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਕਾਮ ਕਰਨ ਵਾਲਿਆਂ ਤੋਂ ਸਾਡੇ ਖ਼ਤਰਾ ਹੈ। ਇਸ ਦੇ ਨਾਲ ਗ੍ਰਹਿ ਮੰਤਰੀ ਨੇ ਕਿਹਾ ਇਹ ਲੋਕ ਟੈਕਸ ਨਹੀਂ ਭਰਦੇ ਅਤੇ ਇਨ੍ਹਾਂ ਕਾਰਨ ਇਮਾਨਦਾਰ ਵਰਕਰਾਂ ਨਾਲ ਬੇਈਮਾਨੀ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: