ਹਰਿਆਣਾ ‘ਚ 2 ਖੁਸਰਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜੋ ਕਿ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਡੇਰਾ ਸੰਚਾਲਕ (ਖੁਸਰਾ) ਆਪਣੇ ਗੁੰਡਿਆਂ ਨਾਲ ਮਿਲ ਕੇ ਖੁਸਰਿਆਂ ਦੇ ਹੱਥ-ਪੈਰ ਬੰਨ੍ਹ ਰਿਹਾ ਹੈ।
ਇੰਨਾ ਹੀ ਨਹੀਂ ਵੀਡੀਓ ਵਿਚ ਉਹ ਰਿਵਾਲਵਰ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਨਜ਼ਰ ਆ ਰਿਹਾ ਹੈ। ਹਮਲਾਵਰ ਪਹਿਲਾਂ ਖੁਸਰਿਆਂ ਦੇ ਹੱਥ-ਪੈਰ ਬੰਨ੍ਹਦੇ ਹਨ ਅਤੇ ਫਿਰ ਡੰਡੇ ਨਾਲ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹਨ। ਇਸ ਦੌਰਾਨ ਖੁਸਰਿਆਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਦੇ ਹੱਥ ਟੁੱਟ ਗਏ ਹਨ ਉਸ ਨੂੰ ਛੱਡ ਦਿੱਤਾ ਜਾਵੇ, ਪਰ ਹਮਲਾਵਰ ਨੂੰ ਜ਼ਰਾ ਵੀ ਰਹਿਮ ਨਾ ਆਇਆ ਅਤੇ ਖੁਸਰਿਆਂ ਨੂੰ ਬੇਰਹਿਮੀ ਨਾਲ ਕੁੱਟਦਾ ਰਿਹਾ।
ਇਹ ਵੀ ਪੜ੍ਹੋ:ਜਲੰਧਰ ‘ਚ ਰਿਸ਼ਤੇ ਸ਼ਰਮਸਾਰ ! ਚਾਚੇ ਨੇ 6 ਸਾਲਾਂ ਮਾਸੂਮ ਭਤੀਜੀ ਨਾਲ ਕੀਤਾ ਜਬਰ-ਜ਼ਿਨਾਹ
ਅੰਬਾਲਾ ਸ਼ਹਿਰ ਦੀ ਇੱਕ ਖੁਸਰਾ ਲਤਿਕਾ ਰੰਧਾਵਾ ਨੇ ਦੱਸਿਆ ਕਿ ਉਸ ਦੇ ਸਮਾਜ ਵਿੱਚ ਖੁਸਰਿਆਂ ‘ਤੇ ਅਜਿਹੇ ਅੱਤਿਆਚਾਰ ਹੋ ਰਹੇ ਹਨ। ਉਨ੍ਹਾਂ ਦੀ ਆਵਾਜ਼ ਕੋਈ ਨਹੀਂ ਉਠਾਉਂਦਾ। ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ। ਰੰਧਾਵਾ ਨੇ ਦੱਸਿਆ ਕਿ ਇਹ ਵੀਡੀਓ ਨਾਰਨੌਲ ਵਾਲੇ ਪਾਸੇ ਦੀ ਹੈ। ਇਲਾਕੇ ਲਈ ਖੁਸਰਿਆਂ ਨੂੰ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ। ਉਸ ਨੇ ਅੰਬਾਲਾ ਦੇ SP ਰਾਹੀਂ ਮਹਿੰਦਰਗੜ੍ਹ ਦੇ ਪੁਲਿਸ ਸੁਪਰਡੈਂਟ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: