ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਵਿਚ ਬੀਐੱਸਐੱਫ ਦੇ ਦੋ ਜਵਾਨਾਂ ਨੇ ਇੱਕ-ਦੂਜੇ ‘ਤੇ ਫਾਇਰਿੰਗ ਕਰ ਦਿੱਤੀ ਹੈ। ਇਸ ਘਟਨਾ ਵਿਚ ਦੋਵੇਂ ਜਵਾਨਾਂ ਦੀ ਮੌਤ ਹੋ ਗਈ। ਘਟਨਾ ਮੁਰਸ਼ੀਦਾਬਾਦ ਦੇ ਜਲਾਂਗੀ ਵਿਚ ਹੋਈ। ਦੋਵੇਂ ਜਵਾਨਾਂ ਵਿਚ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬੰਦੂਕ ਚੁੱਕ ਲਈ ਅਤੇ ਇਕ-ਦੂਜੇ ‘ਤੇ ਫਾਇਰ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਭਾਰਤ-ਬੰਗਲਾਦੇਸ਼ ਕੌਮਾਂਤਰੀ ਸਰਹੱਦ ਕੋਲ ਸਥਿਤ ਬੀਐੱਸਐੱਫ ਦੇ ਜਲਾਂਗੀ ਕੈਂਪ ਵਿਚ ਸਵੇਰੇ ਵਾਪਰੀ। ਦੋਵੇਂ ਬੀਐੱਸਐੱਫ ਜਵਾਨਾਂ ਨੂੰ ਸਥਾਨਕ ਪੁਲਿਸ ਨੇ ਤਲਬ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਵਿਚ ਝਗੜਾ ਹੋ ਗਿਆ।
ਇਸ ਤੋਂ ਠੀਕ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਵਿਚ ਵੀ ਆਪਸੀ ਵਿਵਾਦ ਦੇ ਚੱਲਦਿਆਂ 5 ਜਵਾਨਾਂ ਦੀ ਮੌਤ ਹੋਈ ਸੀ। ਡੀਆਈਜੀ ਸੁਜੀਤ ਸਿੰਘ ਗੁਲੇਰੀਆ ਮੁਤਾਬਕ ਐੱਫਆਈਆਰ ਦਰਜ ਕਰ ਲਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਬੀਤੇ ਦਿਨੀਂ ਪੰਜਾਬ ਦੇ ਅੰਮ੍ਰਿਤਸਰ ਵਿਚ ਬਾਰਡਰ ਸਕਿਓਰਿਟੀ ਫੋਰਸ ਹੈੱਡਕੁਆਰਟਰ ਵਿਚ ਵੀ ਇੱਕ ਜਵਾਨ ਨੇ ਮੈੱਸ ਵਿਚ ਤਾਬੜਤੋੜ ਗੋਲੀਆਂ ਵਰ੍ਹਾਈਆਂ ਸਨ। ਫਾਇਰਿੰਗ ਵਿਚ 4 ਜਵਾਨਾਂ ਦੀ ਮੌਤ ਹੋ ਗਈ ਸੀ ਤੇ 1 ਗੰਭੀਰ ਜ਼ਖਮੀ ਹੋ ਗਿਆ ਸੀ। ਫਾਇਰਿੰਗ ਕਰਨ ਵਾਲੇ ਜਵਾਨਾਂ ਨੇ ਬਾਅਦ ਵਿਚ ਖੁਦ ਨੂੰ ਵੀ ਗੋਲੀ ਮਾਰ ਲਈ ਸੀ।