ਅੰਮ੍ਰਿਤਸਰ ਵਿੱਚ ਸੀਮਾ ਸੁਰੱਖਿਆ ਬਲ (BSF) ਨੂੰ ਇੱਕ ਵਾਰ ਫਿਰ ਕਾਮਯਾਬੀ ਮਿਲੀ ਹੈ। BSF ਜਵਾਨਾਂ ਨੇ ਸ਼ਨੀਵਾਰ ਸਵੇਰੇ ਸਰਹੱਦੀ ਪਿੰਡ ਹਰਦੋ ਰਤਨ ਨੇੜੇ ਇੱਕ ਖੇਤ ਵਿੱਚੋਂ ਕਰੀਬ 1.5 ਕਿਲੋ ਹੈਰੋਇਨ ਬਰਾਮਦ ਹੋਈ ਹੈ। BSF ਜਵਾਨਾਂ ਨੇ ਹੈਰੋਇਨ ਦੇ ਪੈਕਟ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਨਾਲ ਹੀ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ BSF ਦੇ ਬੁਲਾਰੇ ਵੱਲੋਂ ਦਿੱਤੀ ਗਈ ਹੈ।
BSF ਦੇ ਬੁਲਾਰੇ ਦੇ ਦੱਸਿਆ ਕਿ ਅੱਜ ਸਵੇਰੇ ਫੋਰਸ ਦੇ ਜਵਾਨ ਸਰਹੱਦੀ ਪਿੰਡ ਹਰਦੋ ਰਤਨ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਪਿੰਡ ਦੇ ਬਾਹਰ ਸਥਿਤ ਇੱਕ ਖੇਤ ਵਿੱਚ ਹੈਰੋਇਨ ਹੋਣ ਦੀ ਸੂਚਨਾ ਮਿਲੀ। ਇਸ ‘ਤੋਂ ਬਾਅਦ ਜਵਾਨਾਂ ਨੇ ਤੁਰੰਤ ਖੇਤ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਜਦੋਂ BSF ਕਣਕ ਦੇ ਕੱਟੇ ਖੇਤ ਦੇ ਅੰਦਰ ਤਲਾਸ਼ੀ ਲਈ ਗਏ ‘ਤਾਂ ਉਨ੍ਹਾਂ ਨੇ ਨੱਡ ਤੋਂ ਇੱਕ ਪੈਕਟ ਦੇ ਰੂਪ ਵਿੱਚ ਹੈਰੋਇਨ ਬਰਾਮਦ ਕੀਤੀ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ STF ਨੇ 2 ਨਸ਼ਾ ਤਸਕਰ ਕੀਤੇ ਕਾਬੂ, 150 ਗ੍ਰਾਮ ਹੈਰੋਇਨ ਤੇ ਮੋਟਰਸਾਈਕਲ ਬਰਾਮਦ
ਜਵਾਨਾਂ ਨੇ ਜਾਂਚ ਲਈ ਜਦੋਂ ਪੈਕਟ ਖੋਲ੍ਹਿਆਂ ‘ਤਾਂ ਉਨ੍ਹਾਂ ਨੂੰ ਉਸ ਵਿੱਚੋਂ ਡੇਢ ਕਿੱਲੋ ਹੈਰੋਇਨ ਬਰਾਮਦ ਹੋਈ। ਦੱਸਿਆ ਜਾ ਰਹੀਆਂ ਹੈ ਕਿ ਹੈਰੋਇਨ ਦਾ ਇਹ ਪੈਕੇਟ ਖੇਤ ਵਿੱਚ ਦਾਲਾਂ ਦੀ ਕਟਾਈ ਕਰਕੇ ਪਸ਼ੂਆਂ ਦਾ ਚਾਰਾ ਬਣਾਉਣ ਦੀ ਕਾਰਵਾਈ ਦੌਰਾਨ ਮਿਲਿਆ ਸੀ। ਫਿਲਹਾਲ ਜਵਾਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਜਾਂਚ ‘ਚ ਜੁਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: