ਪੰਜਾਬ ਸਰਹੱਦ ‘ਤੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਭੇਜੇ ਜਾ ਰਹੇ ਹਨ। ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਨਸ਼ਾ ਤਸਕਰਾਂ ਦੇ ਇਸ ਨਾਪਾਕ ਹਰਕਤਾਂ ਨੂੰ ਨਾਕਾਮ ਕਰਨ ‘ਚ ਜੁਟੀ ਹੋਈ ਹੈ। BSF ਦੇ ਜਵਾਨਾਂ ਨੇ ਦੋ ਦਿਨਾਂ ਵਿੱਚ ਦੋ ਡਰੋਨ ਨੂੰ ਢੇਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਡਰੋਨ ਦੇ ਨਾਲ ਕੋਈ ਹੋਰ ਵਸਤੂ ਨਹੀਂ ਮਿਲੀ ਹੈ। ਫਿਲਹਾਲ ਲੋਕਲ ਇਨਪੁੱਟ ਦੇ ਅਧਾਰ ਤੇ ਪੁਲਿਸ ਅਤੇ BSF ਨੇ ਸਰਚ ਅਭਿਆਨ ਚਲਾਇਆ ਹੋਇਆ ਹੈ।
BSF ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇੱਕ ਇਨਪੁਟ ਤੋਂ ਬਾਅਦ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸੈਦਪੁਰਾ ਕਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਪਿੰਡ ਸੈਦਪੁਰਾ ਦੇ ਬਾਹਰਵਾਰ ਗੁਰਦੁਆਰਾ ਸਾਹਿਬ ਨੇੜੇ ਖੇਤਾਂ ਵਿੱਚੋਂ ਸਵੇਰੇ 7.20 ਵਜੇ ਵਾਡਕਾਪਟਰ ਡੀਜੇਆਈ ਮੈਟ੍ਰਿਸ 300 ਆਰਟੀਕੇ ਟੁੱਟੀ ਹਾਲਤ ਵਿੱਚ ਬਰਾਮਦ ਕੀਤਾ ਗਿਆ। BSF ਵੱਲੋਂ ਪਿਛਲੇ 12 ਦਿਨਾਂ ਵਿੱਚ ਬਰਾਮਦ ਕੀਤਾ ਗਿਆ ਇਹ ਚੌਥਾ ਡਰੋਨ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ‘ਚ ਭਿਆਨਕ ਸੜਕ ਹਾਦਸਾ, ਖਾਈ ‘ਚ ਡਿੱਗੀ ਬੱਸ, 10 ਲੋਕਾਂ ਦੀ ਮੌ.ਤ, 11 ਜ਼ਖਮੀ
ਬੀਤੀ ਸ਼ਾਮ BSF ਨੇ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਖਾਲੜਾ ਦੇ ਪਿੰਡ ਤੋਂ ਇੱਕ ਡਰੋਨ ਵੀ ਬਰਾਮਦ ਕੀਤਾ ਸੀ। BSF ਅਧਿਕਾਰੀਆਂ ਨੇ ਦੱਸਿਆ ਕਿ ਇਹ ਡਰੋਨ 9 ਜੂਨ ਦੀ ਰਾਤ ਨੂੰ ਡੇਗਿਆ ਗਿਆ ਸੀ। ਪਰ ਤਲਾਸ਼ੀ ਦੌਰਾਨ ਉਹ ਨਹੀਂ ਮਿਲਿਆ। ਗਸ਼ਤ ਦੌਰਾਨ ਜਵਾਨਾਂ ਨੂੰ ਇਹ ਡਰੋਨ ਖੇਤਾਂ ‘ਚ ਟੁੱਟੀ ਹਾਲਤ ‘ਚ ਮਿਲਿਆ। ਇਹ ਕਵਾਡਕਾਪਟਰ ਡੀਜੇਆਈ ਮੈਟ੍ਰਿਸ 300 ਆਰਟੀਕੇ ਵੀ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਭਾਰਤੀ ਸਰਹੱਦ ‘ਤੇ ਹੈਰੋਇਨ ਦੀ ਖੇਪ ਭੇਜਣ ਲਈ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: