ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਲ 2019 ਦੇ ਆਖਿਰ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਕੇਂਦਰੀ ਸੁਰੱਖਿਆ ਬਲ ਯਾਨੀ ਸੀਏਪੀਐੱਫ ਦੇ ਜਵਾਨਾਂ ਨੂੰ ਸਾਲ ਵਿਚ 100 ਦਿਨ ਦੀ ਛੁੱਟੀ ਦਿੱਤੀ ਜਾਵੇਗੀ। ਇਸ ਮਾਮਲੇ ‘ਤੇ ਵੱਡੀ ਖਬਰ ਸਾਹਮਣੇ ਆਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ CAPF ਜਵਾਨਾਂ ਨੂੰ ਆਪਣੇ ਪਰਿਵਾਰ ਨਾਲ ਘੱਟ ਤੋਂ ਘੱਟ 100 ਦਿਨ ਦੀ ਛੁੱਟੀ ਬਿਤਾਉਣ ਦੀ ਇਜਾਜ਼ਤ ਦੇਣ ਦੇ ਪ੍ਰਸਤਾਵ ਨੂੰ ਜਲਦ ਹੀ ਲਾਗੂ ਕਰ ਸਕਦੇ ਹਨ।
ਦੱਸ ਦੇਈਏ ਕਿ ਸੀਏਪੀਐੱਫ ਦੇਸ਼ ਦੇ ਪੰਜ ਸੁਰੱਖਿਆ ਬਲਾਂ ਦੇ ਸਮੂਹਾਂ ਨੂੰ ਕਿਹਾ ਜਾਂਦਾ ਹੈ। ਇਸ ਸਮੂਹ ਵਿਚ ਆਉਣ ਵਾਲੇ ਸਾਰੀਆਂ ਫੌਜਾਂ ਪੂਰੀ ਤਰ੍ਹਾਂ ਤੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰ ਵਿਚ ਹਨ। ਸੀਏਪੀਐੱਫ ਵਿਚ ਸੀਮਾ ਸੁਰੱਖਿਆ ਬਲ (BSF), ਕੇਂਦਰੀ ਰਿਜ਼ਰਲ ਪੁਲਿਸ ਬਲ (CRPF), ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF), ਭਾਰਤ-ਤਿੱਬਤ ਸੀਮਾ ਪੁਲਿਸ ਬਲ (ITBP) ਤੇ ਸਸ਼ਤ੍ਰ ਸੀਮਾ ਬਲ (SSB) ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਸੀਏਪੀਐੱਫ ਦੇ ਜਵਾਨਾਂ ਦੀ ਛੁੱਟੀ ਦਾ ਮਾਮਲਾ ਪਿਛਲੇ ਤਿੰਨ ਸਾਲਾਂ ਤੋਂ ਫਸਿਆ ਹੋਇਆ ਸੀ। ਹੁਣ ਉਮੀਦ ਹੈ ਕਿ ਜਲਦ ਹੀ ਇਸ ਬਾਰੇ ਗ੍ਰਹਿ ਮੰਤਰੀ ਵੱਲੋਂ ਇਜਾਜ਼ਤ ਮਿਲ ਸਕਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2019 ਵਿਚ ਕਿਹਾ ਸੀ ਕਿ ਸਾਰੇ ਜਵਾਨ ਆਪਣੇ ਪਰਿਵਾਰ ਨਾਲ 100 ਦਿਨ ਦੀ ਛੁੱਟੀ ਵਿਚ ਰਹਿ ਸਕਦੇ ਹਨ। ਸ਼ਾਹ ਨੇ ਕਿਹਾ ਕਿ 100 ਦਿਨ ਦੀ ਛੁੱਟੀ ਲਈ ਮੰਤਰਾਲੇ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ।ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਇਸ ਮਾਮਲੇ ‘ਤੇ ਡੀਜੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹੁਣ ਫੋਨ ਕਾਲ ‘ਤੇ ਨਹੀਂ ਸੁਣੇਗੀ ‘ਕੋਰੋਨਾ ਟਿਊਨ’, ਜਲਦ ਬੰਦ ਕਰਨ ਦਾ ਐਲਾਨ ਕਰੇਗੀ ਸਰਕਾਰ
ਕੁਝ ਦਿਨ ਪਹਿਲਾਂ ਸੀਏਪੀਐੱਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਣਬੀਰ ਸਿੰਘ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਜੋ ਫਾਰਮੂਲਾ ਦਿੱਤਾ ਸੀ ਉਹ ਫੇਲ੍ਹ ਹੋ ਗਿਆ ਹੈ ਕਿਉਂਕਿ ਢਾਈ ਸਾਲ ਬਾਅਦ ਵੀ ਅਜੇ ਤੱਕ ਇਹ ਤੈਅ ਨਹੀਂ ਹੋ ਸਕਿਆ ਹੈ ਕਿ ਜਵਾਨਾਂ ਨੂੰ ਇਹ ਛੁੱਟੀਆਂ ਕਿਵੇਂ ਦੇਣੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਪੂਰੇ ਮਾਮਲੇ ਵਿਚ ਸੀਆਰਪੀਐੱਫ ‘ਚ ਕੈਡਰ ਅਧਿਕਾਰੀਆਂ ਦੀ ਤਰੱਕੀ ਤੇ ਜਵਾਨਾਂ ਨੂੰ 100 ਦਿਨ ਦੀ ਛੁੱਟੀ ਇਨ੍ਹਾਂ ਦੋਵੇਂ ਮਸਲਿਆਂ ‘ਚ ਪੇਚ ਫਸਿਆ ਹੋਇਆ ਸੀ।