ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਉਥੇ ਉਹ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਕੇਂਦਰੀ ਮੰਤਰੀ ਸ਼ੇਖਾਵਤ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਭਾਜਪਾ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੂੰ ਵੀ ਮਿਲਣਗੇ। ਇਨ੍ਹਾਂ ਨੇਤਾਵਾਂ ਵਿਚ ਪੰਜਾਬ ਵਿਚ ਸੀਟ ਸ਼ੇਅਰਿੰਗ ‘ਤੇ ਚਰਚਾ ਹੋਵੇਗੀ ਜਿਸ ਤੋਂ ਬਾਅਦ ਕੈਪਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲਣਗੇ।
ਅਮਰਿੰਦਰ ਇਸ ਵਾਰ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਚੋਣ ਲੜ ਰਹੇ ਹਨ। ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਵਜ਼ੂਦ ਲਈ ਪੰਜਾਬ ਚੋਣਾਂ ਬਹੁਤ ਅਹਿਮ ਹਨ। ਉਥੇ ਭਾਜਪਾ ਵੀ ਇਸ ਵਾਰ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜ ਰਹੀ ਹੈ। ਪੰਜਾਬ ਵਿਚ 117 ਸੀਟਾਂ ‘ਤੇ ਚੋਣਾਂ ਹੋਣੀਆਂ ਹਨ ਜਿਨ੍ਹਾਂ ਵਿਚ 83 ਜਨਰਲ ਤੇ 34 ਸੀਟਾਂ ਐੱਸ. ਸੀ. ਲਈ ਰਾਖਵੀਆਂ ਹਨ। ਭਾਜਪਾ ਇਸ ਵਾਰ ਜ਼ਿਆਦਾ ਸੀਟਾਂ ‘ਤੇ ਚੋਣਾਂ ਲੜੇਗੀ। ਹਾਲਾਂਕਿ ਇਹ ਸੀਟਾਂ ਕਿੰਨੀਆਂ ਹੋਣਗੀਆਂ ਇਸ ਲਈ ਅਮਰਿੰਦਰ ਤੇ ਭਾਜਪਾ ਲੀਡਰਸ਼ਿਪ ‘ਚ ਚਰਚਾ ਹੋਣੀ ਬਾਕੀ ਹੈ। ਫਿਰ ਵੀ ਭਾਜਪਾ ਲਗਭਗ 70 ਸੀਟਾਂ ‘ਤੇ ਚੋਣ ਲੜਨ ਬਾਰੇ ਸੋਚ ਰਹੀ ਹੈ।
ਕੈਪਟਨ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਉਨ੍ਹਾਂ ਦਾ ਆਫਿਸ ਵੀ ਖੋਲ੍ਹ ਦਿੱਤਾ ਪਰ ਉਨ੍ਹਾਂ ਨਾਲ ਕੋਈ ਦਿੱਗਜ਼ ਕਾਂਗਰਸੀ ਨੇਤਾ ਨਜ਼ਰ ਨਹੀਂ ਆਇਆ ਹੈ। ਅਜਿਹੇ ਵਿਚ ਭਾਜਪਾ ਕੈਪਟਨ ਤੋਂ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਉਨ੍ਹਾਂ ਨਾਲ ਕਾਂਗਰਸ ਦੇ ਕਿਹੜੇ-ਕਿਹੜੇ ਵੱਡੇ ਨੇਤਾ ਆਉਣ ਵਾਲੇ ਹਨ। ਕੈਪਟਨ ਦਾ ਦਾਅਵਾ ਹੈ ਕਿ ਜਿਵੇਂ ਹੀ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ, ਵੱਡੇ ਕਾਂਗਰਸੀ ਨੇਤਾ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਹ ਵੀ ਪੜ੍ਹੋ : ਬ੍ਰਿਟੇਨ ‘ਚ ਫੁੱਟਿਆ ‘ਕੋਰੋਨਾ ਬੰਬ’, ਇਕ ਦਿਨ ‘ਚ ਮਿਲੇ ਰਿਕਾਰਡ 88,376 ਮਰੀਜ਼, ਇੰਨੇ ਲੋਕਾਂ ਦੀ ਮੌਤ