ਉੱਤਰ ਪ੍ਰਦੇਸ਼ ਵਿਚ ਲਗਾਤਾਰ ਸੜਕ ਹਾਦਸੇ ਵਧਦੇ ਜਾ ਰਹੇ ਹਨ। ਇਸ ਦਰਮਿਆਨ ਬਲਰਾਮਪੁਰ ਜ਼ਿਲ੍ਹੇ ਵਿਚ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਟਰੱਕ ਤੇ ਕਾਰ ਵਿਚ ਭਿਆਨਕ ਟੱਕਰ ਹੋ ਗਈ ਜਿਸ ਵਿਚ ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਸੂਚਨਾ ਮਿਲਣ ਦੇ ਬਾਅਦ ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਹੈ।
ਹਾਦਸੇ ਵਿਚ ਮਾਰੇ ਗਏ ਲੋਕ ਉੱਤਰ ਪ੍ਰਦੇਸ਼ ਦੇ ਦੇਵਰੀਆ ਜਨਪਦ ਦੇ ਰਹਿਣ ਵਾਲੇ ਸੀ।ਬਲਰਾਮਪੁਰ ਉਤਰੌਲਾ ਮਾਰਗ ਕੋਲ ਗਾਲਿਬਪੁਰ ਪਿੰਡ ਨੇੜੇ ਸ਼ਨੀਵਾਰ ਸਵੇਰੇ ਤੇਜ਼ ਰਫਤਾਰ ਸਵਿਫਟ ਡਿਜਾਇਰ ਗੱਡੀ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉਡ ਗਏ ਹਨ। ਕਾਰ ਵਿਚ ਸਵਾਰ ਪਤੀ-ਪਤਨੀ ਤੇ ਚਾਰ ਬੱਚਿਆਂ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਡਰਾਈਵਰ ਨੂੰ ਝਪਕੀ ਲੱਗਣ ਕਾਰਨ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਕਾਰ ਵਿਚ ਸਵਾਰ ਇਕ ਹੀ ਪਰਿਵਾਰ ਦੇ ਲੋਕ ਨੈਨੀਤਾਲ ਤੋਂ ਆਪਣੇ ਘਰ ਦੇਵਰੀਆ ਜਾ ਰਹੇ ਸਨ।
ਇਹ ਵੀ ਪੜ੍ਹੋ : ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਨੇ PCR ਵੈਨ ‘ਚ ਖ਼ੁਦ ਨੂੰ ਮਾਰੀ ਗੋ.ਲੀ, ਕ੍ਰਾਈਮ ਟੀਮ ਜਾਂਚ ‘ਚ ਜੁਟੀ
ਪੁਲਿਸ ਇੰਚਾਰਜ ਕੇਸ਼ਵ ਕੁਮਾਰ ਨੇ ਦੱਸਿਆ ਕਿ ਕਾਰ ਵਿਚ ਜਾਂਚ ਕੀਤੀ ਗਈ ਜਿਥੇ ਗੱਡੀ ਵਿਚ ਆਧਾਰ ਕਾਰਡ ਮਿਲਿਆ ਜਿਸ ‘ਤੇ ਸੋਨੂੰ ਸਾਹੂ ਗ੍ਰਾਮ ਵਨਕੂਲ ਥਾਣਾ ਸ੍ਰੀਰਾਮਪੁਰ ਜ਼ਿਲ੍ਹਾ ਦੇਵਰੀਆ ਲਿਖਿਆ ਹੈ। ਇਸੇ ਆਧਾਰ ‘ਤੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਹੈ। ਫਿਲਹਾਲ ਅਜੇ ਮ੍ਰਿਤਕਾਂ ਦੇ ਨਾਂ ਤੇ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -: