ਮੋਗਾ ਦੇ ਅਕਾਲਸਰ ਰੋਡ ‘ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਡਿਊਟੀ ਕਰ ਰਿਹਾ ਸੀ। ਇਸ ਦੌਰਾਨ ਗਲਡ ਸਾਈਡ ‘ਤੇ ਖੜ੍ਹੀ ਸਵਿਫਟ ਕਾਰ ਕਾਰਨ ਟ੍ਰੈਫਿਕ ਜਾਮ ਹੋ ਰਿਹਾ ਸੀ। ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਕਾਰ ਚਾਲਕ ਨੂੰ ਗੱਡ ਹਟਾਉਣ ਲਈ ਕਿਹਾ ਤਾਂ ਉਹ ਬਹਿਸ ਕਰਨ ਲੱਗਾ। ਪੁਲਿਸ ਮੁਲਾਜ਼ਮ ਨੇ ਸੀਨੀਅਰ ਅਧਿਕਾਰੀ ਨੂੰ ਫੋਨ ‘ਤੇ ਸੂਚਿਤ ਕੀਤਾ ਤਾਂ ਗੁੱਸੇ ਵਿਚ ਆਏ ਕਾਰ ਚਾਲਕ ਨੇ ਗੱਡੀ ਸਟਾਰ ਕਰਕੇ ਪੁਲਿਸ ਮੁਲਾਜ਼ਮ ‘ਤੇ ਚੜ੍ਹਾ ਦਿੱਤੀ ਤੇ ਉਸ ਨੂੰ ਕੁਝ ਦੂਰ ਤੱਕ ਘਸੀਟਦਾ ਲੈ ਗਿਆ ਜਿਸ ਨਾਲ ਉਹ ਜ਼ਖਮੀ ਹੋ ਗਿਆ।
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜ਼ਕਮੀ ਪੁਲਿਸ ਮੁਲਾਜ਼ਮ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਪੁਲਿਸ ਮੁਲਾਜ਼ਮ ਦੇ ਬਿਆਨ ਦਰਜ ਕਰਕੇ ਦੋਸ਼ੀ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਕਾਰ ਵਾਲੇ ਦੀ ਕਰਤੂਰ ਇਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਇਹ ਵੀ ਪੜ੍ਹੋ : ਸ਼ਿਰਡੀ ਦੇ ਦਰਸ਼ਨਾਂ ਲਈ ਜਾ ਰਹੇ ਯਾਤਰੀਆਂ ਦੀ ਭਰੀ ਬੱਸ ਦਾ ਨਾਸਿਕ ‘ਚ ਭਿਆਨਕ ਹਾਦਸਾ, 10 ਦੀ ਮੌਤ, 40 ਜਖਮੀ
ਟ੍ਰੈਫਿਕ ਪੁਲਿਸ ਮੁਲਾਜਮ ਹੌਲਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੀ ਡਿਊਟੀ ਅਕਾਲਸਰ ਰੋਡ ‘ਤੇ ਜਨਤਾ ਮੀਟ ਸ਼ਾਪ ਤੋਂ ਲੈ ਕੇ ਟੈਂਪੋ ਮਾਰਕੀਟ ਬਾਜਾਰ ਤੱਕ ਸੀ। ਸੜਕ ‘ਤੇ ਗਲਤ ਦਿਸ਼ਾ ‘ਚ ਖੜ੍ਹੀ ਕਾਰ ਨੂੰ ਹਟਾਉਣ ਲਈ ਕਿਹਾ ਤਾਂ ਚਾਲਕ ਨੇ ਵਿਵਾਦ ਸ਼ੁਰੂ ਕਰ ਦਿੱਤਾ। ਮਾਮਲਾ ਵਿਗੜਦਾ ਦੇਖ ਉਸ ਨੇ ਟ੍ਰੈਫਿਕ ਇੰਚਾਰਜ ਨੂੰ ਫੋਨ ਕਰਕੇ ਸੂਚਿਤ ਕੀਤਾ। ਇੰਨੇ ‘ਚੇ ਗੁੱਸੇ ਵਿਚ ਆਏ ਕਾਰ ਚਾਲਕ ਨੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਉਹ ਕਾਰ ਦੇ ਬੋਨਟ ‘ਤੇ ਡਿੱਗ ਗਿਆ। ਘੱਟ ਤੋਂ ਘੱਟ 50 ਮੀਟਰ ਤੱਕ ਕਾਰ ਚਾਲਕ ਉਸ ਨੂੰ ਕਾਰ ‘ਤੇ ਘਸੀਟਦਾ ਲੈ ਗਿਆ ਜਿਸ ਨਾਲ ਉਹ ਜ਼ਖਮੀ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: