ਸੀਬੀਐੱਸਈ ਬੋਰਡ ਨੇ 10ਵੀਂ ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਜਿਸ ਨੂੰ ਵਿਦਿਆਰਥੀ ਅਧਿਕਾਰਕ ਵੈੱਬਸਾਈਟ cbse.nic.in, cbse.gov.in, cbseacademic.nic.in ‘ਤੇ ਜਾ ਕੇ ਚੈੱਕ ਕਰ ਸਕਦੇ ਹਨ। ਵਿਦਿਆਰਥੀ parikshasangam.cbse.gov.in ਰਾਹੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ। ਬੋਰਡ ਨੇ ਅੱਜ ਸਵੇਰੇ 12ਵੀਂ ਕਲਾਸ ਦੇ ਨਤੀਜੇ ਵੀ ਜਾਰੀ ਕੀਤੇ ਸਨ।
ਸੀਬੀਐੱਸਈ ਨੇ ਕਲਾਸ 10ਵੀਂ ਦੀ ਪ੍ਰੀਖਿਆ ਦਾ ਆਯੋਜਨ 26 ਅਪ੍ਰੈਲ ਤੋਂ 24 ਮਈ 2022 ਤੱਕ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਕਰਾਇਆ ਸੀ। ਪ੍ਰੀਖਿਆ ਦਾ ਆਯੋਜਨ ਕੋਵਿਡ-19 ਤੋਂ ਬਚਾਅ ਦੀਆਂ ਸਾਰੀਆਂ ਗਾਈਡਲਾਈਨਜ਼ ਦਾ ਪਾਲਣ ਕਰਦੇ ਹੋਏ ਕੀਤਾ ਗਿਆ ਸੀ। ਸੀਬੀਐੱਸਈ ਦਾ 10ਵੀਂ ਕਲਾਸ ਦੀ ਪ੍ਰੀਖਿਆ ਵਿਚ 94.40 ਫੀਸਦੀ ਵਿਦਿਆਰਥੀ-ਵਿਦਿਆਰਥਣਾਂ ਸਫਲ ਹੋਏ ਹਨ।
ਇੰਝ ਕਰੋ ਚੈੱਕ ਰਿਜ਼ਲਟ
* ਸਭ ਤੋਂ ਪਹਿਲਾਂ ਵਿਦਿਆਰਥੀ ਸੀਬੀਐੱਸਈ ਦੀ ਅਧਿਕਾਰਕ ਵੈੱਬਸਾਈਟ cbse.gov.in ‘ਤੇ ਜਾਓ।
* ਹੁਣ ਰਿਜ਼ਲਟ ਸੈਕਸ਼ਨ ‘ਤੇ ਕਲਿੱਕ ਕਰੋ ਤੇ ਇਕ ਨਵੀਂ ਵੈੱਬਸਾਈਟ ਖੁੱਲ੍ਹ ਜਾਏਗੀ।
* ਇਸ ਦੇ ਬਾਅਦ ਹੋਮ ਪੇਜ ‘ਤੇ ਉਪਲਬਧ ਕਲਾਸ 10 ਦੇ ਲਿੰਕ ‘ਤੇ ਕਲਿੱਕ ਕਰੋ।
* ਹੁਣ ਲਾਗਇਨ ਵੇਰਵਾ ਦਰਜ ਕਰੋ ਅਤੇ ਸਬਮਿਟ ‘ਤੇ ਕਲਿੱਕ ਕਰੋ।
* ਇਸ ਦੇ ਬਾਅਦ ਵਿਦਿਆਰਥੀ ਦਾ ਨਤੀਜਾ ਸਕ੍ਰੀਨ ‘ਤੇ ਆ ਜਾਵੇਗਾ।
* ਹੁਣ ਰਿਜ਼ਲਟ ਚੈੱਕ ਕਰੋ ਤੇ ਡਾਊਨਲੋਡ ਕਰੋ।
* ਅਖੀਰ ਵਿਚ ਵਿਦਿਆਰਥੀ ਅੱਗੇ ਦੀ ਸਹੂਲਤ ਲਈ ਇਕ ਹਾਰਡ ਕਾਪੀ ਆਪਣੇ ਕੋਲ ਰੱਖੇ।
ਵੀਡੀਓ ਲਈ ਕਲਿੱਕ ਕਰੋ -: