ਸੀਬੀਐੱਸਈ ਬੋਰਡ ਨੇ 12ਵੀਂ ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਹਨ ਜਿਸ ਨੂੰ ਵਿਦਿਆਰਥੀ ਅਧਿਕਾਰਕ ਵੈੱਬਸਾਈਟ cbse.nic.in, cbse.gov.in, cbseacademic.nic.in ‘ਤੇ ਜਾ ਕੇ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਆਪਣਾ ਰਿਜ਼ਲਟ ਡਿਜੀਲਾਕਰ ‘ਤੇ ਵੀ ਚੈੱਕ ਕਰ ਸਕਣਗੇ। ਇਸ ਸਾਲ ਦੀ ਪਾਸ ਪਰਸੈਂਟੇਜ 92.71 ਫੀਸਦੀ ਰਿਹਾ ਜਦੋਂ ਕਿ ਪਿਛਲੇ ਸਾਲ 99.37 ਫੀਸਦੀ ਵਿਦਿਆਰਥੀ ਪਾਸ ਹੋਏ ਸਨ।
ਸੀਬੀਐੱਸਈ ਵੱਲੋਂ ਇਸ ਸਾਲ 26 ਅਪ੍ਰੈਲ ਤੋਂ 15 ਜੂਨ 2022 ਦੇ ਵਿਚ ਕਲਾਸ 12ਵੀਂ ਦੀਆਂ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਗਈਆਂ ਹਨ। ਸੀਬੀਐੱਸਈ ਦੀ 12ਵੀਂ ਕਲਾਸ ਦੀ ਟਰਮ-2 ਪ੍ਰੀਖਿਆ ਵਿਚ 14 ਲੱਖ ਤੋਂ ਜ਼ਿਆਦਾ ਵਿਦਿਆਰਥੀ ਸ਼ਾਮਲ ਹੋਏ ਸੀ ਜਿਨ੍ਹਾਂ ਨੂੰ ਪ੍ਰੀਖਿਆ ਦੇ ਨਤੀਜਿਆਂ ਦਾ ਬੇਸਬਰੀ ਦਾ ਇੰਤਜ਼ਾਰ ਸੀ।
ਸੀਬੀਐੱਸਈ ਕਲਾਸ 12 ਦੀ ਪ੍ਰੀਖਿਆ ਵਿਚ ਸਫਲ ਹੋਣ ਲਈ ਵਿਦਿਆਰਥੀਆਂ ਨੂੰ ਸਾਰੇ ਸਬਜੈਕਟ ਵਿਚ ਘੱਟ ਤੋਂ ਘਆਟ 33 ਫੀਸਦੀ ਅੰਕ ਹਾਸਲ ਕਰਨਾ ਜ਼ਰੂਰੀ ਹੈ ਜੋ ਵਿਦਿਆਰਥੀ 12ਵੀਂ ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ। ਉਹ ਆਪਣੇ ਸਕੂਲ ਕੋਡ, ਰੋਲ ਨੰਬਰ ਤੇ ਜਨਮ ਤਰੀਖ ਨਾਲ ਲੋਗ ਇਨ ਕਰਕੇ ਆਪਣਾ ਨਤੀਜੇ ਦੇਖ ਸਕਦੇ ਹਨ ਤੇ ਮਾਰਕ ਸ਼ੀਟ ਡਾਊਨਲੋਡ ਕਰ ਸਕਦੇ ਹਨ।
ਇੰਝ ਕਰੋ ਰਿਜ਼ਲਟ ਚੈੱਕ
ਵਿਦਿਆਰਥੀ ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰੀ CBSE Board ਵੈੱਬਸਾਈਟ csbe.gov.in, cbresults.nic.in ‘ਤੇ ਜਾਣ।
ਇਸ ਦੇ ਬਾਅਦ ਸੀਬੀਐੱਸਈ ਬੋਰਡ ਕਲਾਸ-12 ਦੇ ਨਤੀਜਿਆਂ ‘ਤੇ ਕਲਿੱਕ ਕਰਨ।
ਹੁਣ ਆਪਣਾ ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਦਰਜ ਕਰੋ।
ਇਸ ਦੇ ਬਾਅਦ 12ਵੀਂ ਕਲਾਸ ਦੇ ਨਤੀਜੇ 2022 ਸਕ੍ਰੀਨ ‘ਤੇ ਦਿਖਾਈ ਦੇਵੇਗਾ।
ਹੁਣ ਆਪਣਾ ਸੀਬੀਐੱਸਈ ਬੋਰਡ 12ਵੀਂ ਰਜ਼ਿਲਟ 2022 ਸਕੋਰਬੋਰਡ ਡਾਊਨਲੋਡ ਕਰੋ।
ਅਖੀਰ ਵਿਚ ਵਿਦਿਆਰਥੀ ਰਿਜ਼ਲਟ ਦਾ ਪ੍ਰਿੰਟ ਆਊਟ ਕੱਢ ਲੈਣ।
ਵੀਡੀਓ ਲਈ ਕਲਿੱਕ ਕਰੋ :