ਦੇਸ਼ ਭਗਤ ਯੂਨੀਵਰਸਿਟੀ ਵਿੱਚ ਕਾਰਜਸ਼ੀਲ ਪ੍ਰੋਫ਼ੈਸਰ ਐਮਰਾਈਟਸ ਸ਼੍ਰੋਮਣੀ ਸਾਹਿਤਕਾਰ ਪ੍ਰੋ. ਅੱਛਰੂ ਸਿੰਘ ਦੁਆਰਾ ਲਿਖੀ ਗਈ ਉਨ੍ਹਾਂ ਦੀ ਨਵੀਂ ਅੰਗਰੇਜ਼ੀ ਗਰਾਮਰ ‘ਕੰਪਰੀਹੈਂਸਿਵ ਇੰਗਲਿਸ਼ ਗਰਾਮਰ , ਵੋਕਬਲਰੀ ਸਟੱਡੀ , ਕੰਪੋਜੀਸ਼ਨ ਐਂਡ ਟਰਾਂਸਲੇਸ਼ਨ’ ਚਾਂਸਲਰ ਡਾ ਜ਼ੋਰਾ ਸਿੰਘ ਦੁਆਰਾ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ । ਪ੍ਰੋ. ਅੱਛਰੂ ਸਿੰਘ ਨੇ ਵੱਖ-ਵੱਖ ਨਾਮਵਰ ਅਖਬਾਰਾਂ ਅਤੇ ਰਸਾਲਿਆਂ ਲਈ ਲੇਖ ਲਿਖਣ ਤੋਂ ਇਲਾਵਾ, ਤਿੰਨ ਦਰਜਨ ਤੋਂ ਵੱਧ ਪ੍ਰਸਿੱਧ ਅੰਗਰੇਜ਼ੀ ਪੁਸਤਕਾਂ ਦਾ ਪੰਜਾਬੀ ਵਿੱਚ, ਤਿੰਨ ਪੰਜਾਬੀ ਪੁਸਤਕਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਅਤੇ ਦੋ ਦਰਜਨ ਤੋਂ ਵੱਧ ਬਹੁਤ ਮਸ਼ਹੂਰ ਪੁਸਤਕਾਂ ਦੀ ਰਚਨਾ ਅਤੇ ਸੰਪਾਦਨਾ ਕੀਤੀ।
ਇਸ ਮੌਕੇ ‘ਤੇ ਬੋਲਦਿਆਂ ਪ੍ਰੋ ਅੱਛਰੂ ਸਿੰਘ ਨੇ ਦੱਸਿਆ ਕਿ ਇਹ ਗਰਾਮਰ ਯੂਨੀਵਰਸਿਟੀ ਦੀਆਂ ਸਾਰੀਆਂ ਕਲਾਸਾਂ , ਵੱਖ ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਆਈਲੈੱਟਸ ਆਦਿ ਦੀ ਤਿਆਰੀ ਕਰ ਰਹੇ ਸਮੂਹ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਗਈ ਹੈ । ਇਸ ਵਿੱਚ ਅੰਗਰੇਜ਼ੀ ਗਰਾਮਰ ਦੇ ਹਰ ਪਹਿਲੂ ਤੋਂ ਇਲਾਵਾ ਪੈਰਾਗ੍ਰਾਫ ਰਾਈਟਿੰਗ , ਲੈਟਰ ਰਾਇਟਿੰਗ , ਪ੍ਰੈਸੀ ਬਣਾਉਣਾ , ਕੰਪਰੀਹੈਨਸ਼ਨ , ਟਰਾਂਸਲੇਸ਼ਨ , ਵੋਕਬਲਰੀ ਸੁਧਾਰ ਅਤੇ ਐਬਰੀਵੀਏਸ਼ਨਜ਼ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ । ਇਸ ਮੌਕੇ ‘ਤੇ ਪ੍ਰੋ ਅੱਛਰੂ ਸਿੰਘ ਨੂੰ ਵਧਾਈ ਦਿੰਦਿਆਂ ਮਾਨਯੋਗ ਚਾਂਸਲਰ ਡਾ. ਜ਼ੋਰਾ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਅੰਤਰਰਾਸ਼ਟਰੀ ਪੱਧਰ ਵਾਲੀ ਇਹ ਗਰਾਮਰ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇਕ ਵਰਦਾਨ ਸਿੱਧ ਹੋਵੇਗੀ । ਇਸ ਮੌਕੇ ‘ਤੇ ਮਾਨਯੋਗ ਪ੍ਰੋ. ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਡਾ.ਤੇਜਿੰਦਰ ਕੌਰ ਅਤੇ ਚਾਂਸਲਰ ਦੇ ਸਲਾਹਕਾਰ ਡਾ.ਵਰਿੰਦਰ ਸਿੰਘ ਵੀ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -: