ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਸ਼ਿਮਲਾ ਦੇ ਜਿਸ ਲੜਕੇ ਨੂੰ ਵੀਡੀਓ ਭੇਜੀ ਸੀ, ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੰਗਾਮੇ ਨੂੰ ਦੇਖਦਿਆਂ ਯੂਨੀਵਰਸਿਟੀ ਵੱਲੋਂ 19 ਤੇ 20 ਸਤੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਜਦੋਂ ਕਿ ਨਾਨ-ਟੀਚਿੰਗ ਕੰਮ ਜਾਰੀ ਰਹਿਣਗੇ।
ਦੱਸ ਦੇਈਏ ਕਿ ਮੋਹਾਲੀ ਸਥਿਤ ਗਰਲਜ਼ ਹੋਸਟਲ ਵਿਚ ਇਕ ਵਿਦਿਆਰਥਣ ਨੇ ਹੋਰਨਾਂ ਵਿਦਿਆਰਥੀਆਂ ਦੇ ਨਹਾਉਂਦੇ ਸਮੇਂ ਦੀ ਵੀਡੀਓ ਬਣਾਈ ਤੇ ਇਸ ਨੂੰ ਆਪਣੇ ਇਕ ਦੋਸਤ ਨੂੰ ਭੇਜ ਦਿੱਤੀ ਜੋ ਕਿ ਸ਼ਿਮਲਾ ਰਹਿੰਦਾ ਹੈ। ਉਸ ਨੇ ਇਹ ਵੀਡੀਓ ਇੰਟਰਨੈੱਟ ‘ਤੇ ਵਾਇਰਲ ਕਰ ਦਿੱਤੀ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਖਬਰ ਹੈ ਕਿ ਪਿਛਲੀ ਰਾਤ ਕੁਝ ਵਿਦਿਆਰਥਣਾਂ ਨੇ ਆਤਮਹੱਤਿਆ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ ਐੱਸਐੱਸਪੀ ਮੋਹਾਲੀ ਨੇ ਆਤਮਹੱਤਿਆ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਂਬੂਲੈਂਸ ਨਾਲ ਲਿਜਾਈ ਜਾ ਰਹੀ ਵਿਦਿਆਰਥਣ ਤਣਾਅ ਵਿਚ ਆ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: