ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿੱਚ ਸਿਆਸੀ ਜੰਗ ਵਚਾਲੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਸਕੱਤਰ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ।

ਤਰੁਣ ਚੁੱਘ ਨੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੀ ਲੜਾਈ ਨੇ ਪੰਜਾਬ ਨੂੰ ‘ਤਮਾਸ਼ੇ ਦਾ ਕੇਂਦਰ’ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਪੰਜਾਬ ਕਾਂਗਰਸ ਕਾਮੇਡੀ ਸਰਕਸ ਦਾ ਮੰਚ ਬਣ ਕੇ ਰਹਿ ਗਈ ਹੈ।
ਜੇਕਰ ਸਿੱਧੂ ਸਵੇਰੇ ਕੋਈ ਗੱਲ ਕਰਦੇ ਹਨ ਤਾਂ ਚੰਨੀ ਸ਼ਾਮ ਨੂੰ ਵਿਰੋਧ ਕਰਦੇ ਹਨ। ਦੂਜੇ ਪਾਸੇ ਜਦੋਂ ਚੰਨੀ ਕੁਝ ਕਹਿੰਦੇ ਹਨ ਤਾਂ ਸਿੱਧੂ ਉਨ੍ਹਾਂ ਦੇ ਖਿਲਾਫ ਹੋ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਦੇ ਅਸਲ ਮਸਲੇ ਕਦੋਂ ਹੱਲ ਹੋਣਗੇ। ਉਨ੍ਹਾਂ ਮਹਿਣਾ ਮਾਰਦਿਆਂ ਕਿਹਾ ਕਿ ਚੰਨੀ ਦੇ ਜਾਣ ਦਾ ਸਮਾਂ ਆ ਗਿਆ ਹੈ। ਚੰਨੀ ਨੂੰ ਆਪਣੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਅਤੇ ਇਧਰ-ਉਧਰ ਦੀਆਂ ਗੱਲਾਂ ਕਰਕੇ ਜਨਤਾ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ : MLA ਹੋਸਟਲ ਨੇੜੇ ਟੀਵੀ ਟਾਵਰ ‘ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹਿਆ ਅਧਿਆਪਕ, ਪਈਆਂ ਭਾਜੜਾਂ






















