ਏਲਨ ਮਸਕ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਕਬਜ਼ਾ ਕਰਨ ਦੇ ਬਾਅਦ ਤੋਂ ਹੀ ਸੁਰਖੀਆਂ ਬਟੋਰ ਰਹੇ ਹਨ। ਦੁਨੀਆ ਦੇ ਸਭ ਤੋਂ ਅਮਰ ਸ਼ਖਸ ਤੇ ਆਪਣੇ ਫਾਲੋਅਰਸ ਤੇ ਸਮਰਥਕਾਂ ਨੂੰ ਆਪਣੇ ਜੀਵਨ, ਕੰਮ ਤੇ ਆਪਣੀਆਂ ਵੱਖ-ਵੱਖ ਕੰਪਨੀਆਂ ਵਿਚ ਆਉਣ ਵਾਲੇ ਨਵੇਂ ਬਦਲਾਵਾਂ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਇਸੇ ਦਰਮਿਆਨ ‘ਬੇਬੀ ਏਲਨ’ ਦੀ ਇਕ ਤਸਵੀਰ ਹੁਣੇ ਜਿਹੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਤੇ ਇੰਟਰਨੈੱਟ ‘ਤੇ ਇਸ ਬਾਰੇ ਜ਼ਿਆਾ ਕੁਝ ਪਤਾ ਨਹੀਂ ਲੱਗ ਸਕਿਆ। ਇੰਨਾ ਹੀ ਨਹੀਂ, ਏਲਨ ਮਸਕ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ‘ਪਾਗਲ’ ਲੱਗ ਰਹੇ ਹਨ।
ਇਹ ਤਸਵੀਰ ਟਵਿੱਟਰ ‘ਤੇ K10 ਨਾਂ ਦੇ ਇਕ ਯੂਜ਼ਰ ਨੇ ਸ਼ੇਅਰ ਕੀਤੀ ਹੈ। ਬਹੁਤ ਪੁਰਾਣੀ ਸੀਪੀਆ ਤਸਵੀਰ ਵਿਚ ਅਰਬਪਤੀ ਅੱਖਾਂ ਵਿਚ ਚਮਕ ਦੇ ਨਾਲ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ।ਇੰਝ ਲੱਗਦਾ ਹੈ ਕਿ ਜਦੋਂ ਤਸਵੀਰ ਕਲਿੱਕ ਕੀਤੀ ਗਈ ਸੀ ਉਦੋਂ ਮਸਕ ਸਿਰਫ 7 ਤੋਂ 12 ਮਹੀਨਿਆਂ ਦੇ ਰਹੇ ਹੋਣਗੇ।
ਟਵਿੱਟਰ ਪੋਸਟ ਦੇ ਕੈਪਸ਼ਨ ਵਿਚ ਲਿਖਿਆ ਹੈ-ਉਹ ਬੱਚਾ ਜੋ ਕਾਰ ਫਾਰਟ ਦਾ ਖੋਜੀ ਬਣੇਗਾ, ਮੰਗਲ ਗ੍ਰਹਿ ‘ਤੇ ਲਕਸ਼ੈ ਬਣਾਏਗਾ ਤੇ ਇਲੈਕਟ੍ਰਿਕ ਕਾਰਾਂ ਨੂੰ ਦੁਨੀਆ ਭਰ ਦੀਆਂ ਸੜਕਾਂ ‘ਤੇ ਰੋਜ਼ਾਨਾ ਦੀ ਦਿਖਣ ਵਾਲੀ ਚੀਜ਼ ਬਣਾ ਦੇਵੇਗਾ… ਏਲਨ ਬੇਬੀ।” ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਸਕ ਨੇ ਰੀਟਵਿਟ ਕੀਤਾ ‘ਮੈਂ ਪਾਗਲ ਲੱਗ ਰਿਹਾ ਹਾਂ ਹਾਹਾਹਾ।”
ਸ਼ੇਅਰ ਕੀਤੇ ਜਾਣ ਦੇ ਬਾਅਦ ਪੋਸਟ ਨੂੰ 15 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਤੇ 7000 ਤੋਂ ਵਧ ਲਾਈਕਸ ਮਿਲ ਚੁੱਕੇ ਹਨ। ਇਕ ਯੂਜ਼ਰ ਨੇ ਟਿੱਪਣੀ ਕੀਤੀ, ”ਨਹੀਂ!!! ਬਹੁਤ ਪਿਆਰਾ!!!’ ਇਕ ਹੋਰ ਯੂਜ਼ਰ ਨੇ ਕਿਹਾ ‘ਕੁਝ ਨਹੀਂ ਬਦਲਿਆ ਪਰ ਮੈਨੂੰ ਇਹ ਪਸੰਦ ਹੈ।”
ਇਕ ਵਿਅਕਤੀ ਨੇ ਕਿਹਾ ‘ਨਿਸ਼ਚਿਤ ਤੌਰ ਤੋਂ ਉਹ ਪਾਗਲ ਨਹੀਂ ਹਨ, ਇਹ ਇਕ ਪਿਆਰੀ ਤਸਵੀਰ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਉਹ ਅਜਿਹੇ ਵਿਅਕਤੀ ਵਰਗਾ ਦਿਖਾ ਹੈ ਜੋ ਜਾਣਦਾ ਹੈ ਕਿ ਇਕ ਦਿਨ ਉਹ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣਾਏਗਾ।
ਇਹ ਵੀ ਪੜ੍ਹੋ : US : ਕੈਲੀਫੋਰਨੀਆ ਵਿਚ ਬਿਜ਼ਨੈੱਸ ਜੈੱਟ ਕ੍ਰੈਸ਼ ਹੋਣ ਨਾਲ 6 ਲੋਕਾਂ ਦੀ ਮੌ.ਤ, ਨਿਊਯਾਰਕ ‘ਚ ਫਾਇਰਿੰਗ
ਇਸ ਦੌਰਾਨ, ਮਸਕ ਨੇ ਸੋਸ਼ਲ ਮੀਡੀਆ ਕੰਪਨੀ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਣ ਤੋਂ ਪਿੱਛੇ ਹਟਣ ਦੀ ਆਪਣੀ ਬੋਲੀ ਨੂੰ ਅਸਫਲ ਕਰਨ ਲਈ ਟਵਿੱਟਰ ਤੋਂ ਪ੍ਰਾਪਤ ਕੀਤੀ 90 ਮਿਲੀਅਨ ਡਾਲਰ ਦੀ ਫੀਸ ਵਿੱਚੋਂ ਜ਼ਿਆਦਾਤਰ ਦੀ ਵਸੂਲੀ ਕਰਨ ਲਈ ਵੱਕਾਰੀ ਕਾਨੂੰਨ ਫਰਮ ਵਾਚਟੇਲ, ਲਿਪਟਨ, ਰੋਜ਼ਨ ਐਂਡ ਕੈਟਜ਼ ਨੂੰ ਹਾਇਰ ਕੀਤਾ ਹੈ। ਲਾਅ ਫਰਮ ਤੋਂ ਇਹ ਫੀਸ ਮਸਕ ਨੇ ਮਾਈਕ੍ਰੋ-ਬਲੌਗਿੰਗ ਸਾਈਟ ਨੂੰ 44 ਬਿਲੀਅਨ ਡਾਲਰ ਵਿਚ ਹਾਸਲ ਕਰਨ ਦੌਰਾਨ ਲਈ ਸੀ।
ਵੀਡੀਓ ਲਈ ਕਲਿੱਕ ਕਰੋ -: