ਚੀਨੀ ਜਾਸੂਸੀ ਗੁਬਾਰੇ ਨੂੰ ਲੈ ਕੇ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਅਮਰੀਕਾ ਵੱਲੋਂ ਮਿਜ਼ਾਈਲ ਨਾਲ ਜਾਸੂਸੀ ਗੁਬਾਰੇ ਨੂੰ ਡੇਗਣ ਤੋਂ ਇਕ ਦਿਨ ਬਾਅਦ, ਚੀਨ ਨੇ ਸਵੀਕਾਰ ਕੀਤਾ ਹੈ ਕਿ ਉਹ ਗੁਬਾਰਾ ਚੀਨ ਦਾ ਸੀ। ਇਸ ਦੀ ਪੁਸ਼ਟੀ ਬੀਜਿੰਗ ਵੱਲੋਂ ਕੀਤੀ ਗਈ ਹੈ ।
ਚੀਨੀ ਜਾਸੂਸੀ ਗੁਬਾਰੇ ਸਬੰਧੀ ਬੀਜਿੰਗ ਨੇ ਕਿਹਾ ਕਿ ਲਾਤੀਨੀ ਅਮਰੀਕਾ ਦੇ ਉੱਪਰ ਉੱਡਣ ਵਾਲਾ ਗੁਬਾਰਾ ਚੀਨ ਦਾ ਸੀ। ਇਸ ਦੇ ਨਾਲ ਹੀ ਪੈਂਟਾਗਨ ਨੇ ਅੱਜ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਚੀਨੀ ਜਾਸੂਸੀ ਗੁਬਾਰੇ ਦੇ ਅਵਸ਼ੇਸ਼ਾਂ ਨੂੰ ਬਰਾਮਦ ਕਰਨ ਕੀਤਾ ਜਾ ਰਿਹਾ ਹੈ, ਇਸ ਲਈ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨੌਰਥ ਈਸਟ ‘ਚ ਹਵਾਈ ਸੇਵਾਵਾਂ ਦੀ ਘਾਟ ਕਾਰਨ ਵਿਸਤਾਰਾ ‘ਤੇ ਕਾਰਵਾਈ, DGCA ਨੇ 70 ਲੱਖ ਰੁ: ਦਾ ਲਾਇਆ ਜੁਰਮਾਨਾ
ਦੱਸ ਦੇਈਏ ਕਿ ਅਮਰੀਕਾ ਦੇ ਹਵਾਈ ਖੇਤਰ ‘ਚ ਦੋ ਵਾਰ ਜਾਸੂਸੀ ਗੁਬਾਰੇ ਦੇਖੇ ਗਏ ਸਨ। ਇਸ ਗੁਬਾਰੇ ਨੂੰ ਅਮਰੀਕੀ ਹਵਾਈ ਸੈਨਾ ਦੇ ਬੇਸ ਦੇ ਉੱਪਰ ਉੱਡਦਾ ਦੇਖਿਆ ਗਿਆ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਵਧ ਗਿਆ ਹੈ। ਅਮਰੀਕਾ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਚੀਨ ਆਪਣੀ ਸਰਹੱਦ ਦੇ ਅੰਦਰ ਅਜਿਹੇ ਗੁਬਾਰੇ ਭੇਜ ਕੇ ਜਾਸੂਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: