ਚੀਨ ਸਰਕਾਰ ਨੇ ਅਗਲੇ ਮਹੀਨੇ ਹੋਣ ਵਾਲੇ ਬੀਜਿੰਗ ਵਿੰਟਰ ਓਲੰਪਿਕ ਤੋਂ ਪਹਿਲਾਂ ਰਾਜਧਾਨੀ ਦੇ ਨੇੜੇ ਤਿਆਨਜਿਨ ਸ਼ਹਿਰ ਦੇ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸ਼ਹਿਰ ਵਿੱਚ ਇੱਕ ਕਰੋੜ 40 ਲੱਖ ਲੋਕ ਰਹਿੰਦੇ ਹਨ ਅਤੇ ਇਨ੍ਹਾਂ ਸਾਰਿਆਂ ਦੇ ਕੋਵਿਡ ਟੈਸਟ ਲਈ ਤਿਆਰੀਆਂ ਵੀ ਕੀਤੀਆਂ ਗਈਆਂ ਹਨ ਕਿਉਂਕਿ ਇੱਥੇ ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਵਿੱਚ ਖਤਰਨਾਕ ਓਮੀਕਰੋਨ ਵੇਰੀਐਂਟ ਦੇ 2 ਕੇਸ ਵੀ ਸ਼ਾਮਲ ਹਨ।
ਹਜ਼ਾਰਾਂ ਲੋਕ ਤਿਆਨਜਿਨ ਅਤੇ ਬੀਜਿੰਗ ਵਿਚਕਾਰ ਰੋਜ਼ਾਨਾ ਸਫ਼ਰ ਕਰਦੇ ਹਨ ਕਿਉਂਕਿ ਹਾਈ-ਸਪੀਡ ਟ੍ਰੇਨ ਰਾਹੀਂ ਇਨ੍ਹਾਂ ਦੋਵਾਂ ਸ਼ਹਿਰਾਂ ਵਿਚਕਾਰ ਸਫ਼ਰ ਕਰਨ ਵਿੱਚ ਮੁਸ਼ਕਿਲ ਨਾਲ 30 ਮਿੰਟ ਲੱਗਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 20 ਲੋਕਾਂ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਤਿਆਨਜਿਨ ਨੇ ਪੂਰੇ ਸ਼ਹਿਰ ਵਿੱਚ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਨਗਰ ਨਿਗਮ ਦੇ ਕੋਵਿਡ -19 ਦੀ ਰੋਕਥਾਮ ਅਤੇ ਨਿਯੰਤਰਣ ਲਈ ਹੈੱਡਕੁਆਰਟਰ ਨੇ ਕਿਹਾ ਕਿ ਲਾਗ ਦੇ ਇਹ ਕੇਸ ਜਿਨਾਨ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਆਏ ਅਤੇ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਦੋ ਕੇਸ ਓਮੀਕਰੋਨ ਰੂਪ ਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਤਿਆਨਜਿਨ ਚੀਨ ਦਾ ਪਹਿਲਾ ਸ਼ਹਿਰ ਸੀ ਜਿੱਥੇ ਦਸੰਬਰ ਦੇ ਅੱਧ ਵਿੱਚ ਓਮੀਕਰੋਨ ਦੇ ਕੁਝ ਮਾਮਲੇ ਸਾਹਮਣੇ ਆਏ ਸਨ, ਪਰ ਉਸ ਤੋਂ ਬਾਅਦ ਮਾਮਲਿਆਂ ਵਿੱਚ ਵਾਧੇ ਦੀ ਕੋਈ ਜਾਣਕਾਰੀ ਨਹੀਂ ਸੀ। ਸੈਲਾਨੀਆਂ ਵਿੱਚ ਲਕਪ੍ਰਿਯ ਸ਼ਿਆਨ ਅਤੇ ਕੁਝ ਹੋਰ ਸ਼ਹਿਰਾਂ ਵਿੱਚ ਮਾਮਲਿਆਂ ਵਿੱਚ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਵੱਡੇ ਪੱਧਰ ‘ਤੇ ਟੈਸਟ ਕੀਤੇ। 2 ਓਮੀਕਰੋਨ ਕੇਸਾਂ ਤੋਂ ਇਲਾਵਾ ਤਿਆਨਜਿਨ ਵਿੱਚ ਲਾਗ ਦੇ 18 ਹੋਰ ਕੇਸ ਮੁੱਖ ਤੌਰ ‘ਤੇ ਡੇ-ਕੇਅਰ ਸੈਂਟਰ ਅਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਹਨ।
ਸਥਾਨਕ ਅਧਿਕਾਰੀਆਂ ਨੇ ਫਿਰ ਰਾਜਧਾਨੀ ਬੀਜਿੰਗ ਵਿੱਚ ਲਾਗ ਨੂੰ ਫੈਲਣ ਤੋਂ ਰੋਕਣ ਲਈ 14 ਮਿਲੀਅਨ ਨਿਵਾਸੀਆਂ ਦੇ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ 4 ਫਰਵਰੀ ਤੋਂ ਵਿੰਟਰ ਓਲੰਪਿਕ ਦੀ ਮੇਜ਼ਬਾਨੀ ਕਰਨ ਵਾਲਾ ਹੈ।