ਸਿੰਗਾਪੁਰ ਵਿਚ ਇਕ 25 ਸਾਲਾ ਭਾਰਤੀ ਮੂਲ ਦੇ ਨਾਗਰਿਕ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਸਾਲ ਲਾਰੀ ਚਲਾਉਂਦੇ ਸਮੇਂ ਉਹ ਚੇਬਰਾ ਕਰਾਸਿੰਗ ‘ਤੇ ਸੜਕ ਪਾਰ ਕਰ ਰਹੇ ਸਾਈਕਲ ਚਾਲਕ ਨੂੰ ਰਸਤਾ ਦੇਣ ਵਿਚ ਅਸਫਲ ਰਿਹਾ, ਜਿਸ ਕਾਰਨ ਦੁਰਘਟਨਾ ਹੋ ਗਈ। ਇਸ ਦੁਰਘਟਨਾ ਵਿਚ 64 ਸਾਲਾ ਸਾਈਕਲ ਚਾਲਕ ਅਬਦੁਲ ਅਜੀਜ ਸਈਅਦ ਮੁਹੰਮਦ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ।
ਲਾਰੀ ਚਾਲਕ ਦੀ ਪਛਾਣ ਉਦੈੱਪਨ ਵਸੰਤਕੇ ਵਜੋਂ ਹੋਈ ਹੈ। ਉਨ੍ਹਾਂ ਦੀ ਸਜ਼ਾ ਦੇ 8 ਸਾਲ ਬਾਅਦ ਤੱਕ ਉਦੈੱਪਨ ਦਾ ਡਰਾਈਵਿੰਗ ਲਾਇਸੈਂਸ ਅਯੋਗ ਐਲਾਨ ਦਿੱਤਾ ਗਿਆ ਹੈ। ਉਦਯੱਪਣ ਕੋਲ ਡਰਾਈਵਿੰਗ ਲਾਇਸੈਂਸ ਸੀ ਪਰ ਉਹ ਇਕ ਸਾਲ ਦੇ ਪ੍ਰੋਬੇਸ਼ਨ ਪੀਰੀਅਡ ‘ਤੇ ਸੀ।
ਉਦੈੱਪਨ ਨੇ ਆਪਣੇ ਸਾਥੀ ਰਾਜੇਂਦਰਨ ਚੇਲਾਦੁਰਈ ਨੂੰ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਲਈ ਮਨਾ ਲਿਆ ਸੀ। ਭਾਰਤੀ ਮੂਲ ਦੇ 28 ਸਾਲਾ ਰਾਜੇਂਦਰਨ ਨੂੰ ਅਪ੍ਰੈਲ ਵਿਚ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਹਾਦਸੇ ਤੋਂ ਕੁਝ ਸਮਾਂ ਪਹਿਲਾਂ, ਉਦੈੱਪਨ 16 ਅਪ੍ਰੈਲ, 2022 ਨੂੰ ਸ਼ਾਮ 5 ਵਜੇ ਦੇ ਕਰੀਬ ਜਾਲਾਨ ਉਨੋਸ ਦੇ ਨਾਲ ਗੱਡੀ ਚਲਾ ਰਿਹਾ ਸੀ। ਜਦੋਂ ਉਹ ਟੂਆਸ ਵੱਲ ਪੈਨ-ਆਈਲੈਂਡ ਐਕਸਪ੍ਰੈਸਵੇਅ ਲਈ ਇੱਕ ਸਲਿੱਪ ਰੋਡ ‘ਤੇ ਪਹੁੰਚਿਆ, ਤਾਂ ਰਾਜੇਂਦਰਨ ਯਾਤਰੀ ਸੀਟ ‘ਤੇ ਬੈਠਾ ਸੀ। ਲਾਰੀ ਵਿਚ ਇਨ ਵ੍ਹੀਕਲ ਕੈਮਰਾ ਵੀ ਲੱਗਾ ਹੋਇਆ ਸੀ ਪਰ ਮੈਮਰੀ ਕਾਰਡ ਦੇ ਖਰਾਬ ਹੋਣ ਦੀ ਵਜ੍ਹਾ ਨਾਲ ਇਸ ਵਿਚ ਘਟਨਾ ਦੀਆਂ ਫੋਟੋਆਂ ਸਾਹਮਣੇ ਨਹੀਂ ਆ ਸਕੀਆਂ।
ਡਿਪਟੀ ਸਰਕਾਰੀ ਵਕੀਲ ਐਨਜੀ ਜੂਨ ਕਾਈ ਨੇ ਦੱਸਿਆ ਕਿ ਘਟਨਾ ਦੌਰਾਨ ਟ੍ਰੈਫਿਕ ਵੀ ਜ਼ਿਆਦਾ ਨਹੀਂ ਸੀ, ਮੌਸਮ ਵੀ ਸਾਫ ਸੀ ਤੇ ਸੜਕਾਂ ਦੀ ਸਤ੍ਹਾ ਵੀ ਸੁੱਕੀ ਹੋਈ ਸੀ। ਦੁਰਘਨਟਾ ਦੇ ਬਾਅਦ ਮੋਟਰ ਚਾਲਕ ਨੇ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਤੇ ਐਂਬੂਲੈਂਸ ਜ਼ਰੀਏ ਸਾਈਕਲ ਚਾਲਕ ਅਬਦੁੱਲ ਅਜੀਜ਼ ਨੂੰ ਚਾਂਗੀ ਜਨਰਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਡੀਜੀਪੀ ਗੌਰਵ ਯਾਦਵ ਪਹੁੰਚੇ ਲੁਧਿਆਣਾ: ਬੱਸ ਸਟੈਂਡ ‘ਤੇ ਕੀਤੀ ਚੈਕਿੰਗ, 2 ਦਿਨ ਜਾਰੀ ਰਹੇਗੀ ਸਰਚ
ਇਸ ਘਟਨਾ ਦੇ ਬਾਅਦ ਉਦੈੱਪਨ ਅਤੇ ਰਾਂਜੇਦਰਨ ਨੂੰ ਅਬਦੁੱਲ ਅਜੀਜ਼ ਦੀ ਮੌਤ ਬਾਰੇ ਆਪਣੇ ਮਾਲਕ ਤੋਂ ਪਤਾ ਲੱਗਾ। ਇਸ ਦੇ ਬਾਅਦ ਦੋਵਾਂ ਨੇ ਆਪਣੇ ਅਪਰਾਧਾਂ ਨੂੰ ਕਬੂਲ ਕਰਨ ਦਾ ਮਨ ਬਣਾਇਆ ਤੇ 19 ਅਪ੍ਰੈਲ 2022 ਨੂੰ ਉਦੈੱਪਣ ਨੇ ਇਸ ਮਾਮਲੇ ਵਿਚ ਆਪਣੀ ਸਫਾਈ ਦਿੱਤੀ। ਇਸ ਮਾਮਲੇ ਵਿਚ ਅਪਰਾਧੀ ਉਪਰ 10,000 SGD ਤੱਕ ਦਾ ਜੁਰਮਾਨਾ ਤੇ ਤਿੰਨ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: