ਬਟਾਲਾ ਵਿਚ ਬੀਤੀ ਸ਼ਾਮ ਨੂੰ ਟ੍ਰੈਫਿਕ ASI ਨੂੰ ਗੋਲੀ ਲੱਗ ਗਈ। ਗੋਲੀ ਉਨ੍ਹਾਂ ਦੀ ਠੋਡੀ ਦੇ ਆਰ-ਪਾਰ ਹੋ ਗਈ। ਉਹ ਆਪਣੀ ਸਰਵਿਸ ਰਿਵਾਲਵਰ ਨੂੰ ਸਾਫ ਕਰ ਰਹੇ ਹਨ ਜਦੋਂ ਇਹ ਹਾਦਸਾ ਵਾਪਰਿਆ। ਫਿਲਹਾਲ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ASI ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ। ਟ੍ਰੈਫਿਕ ਪੁਲਿਸ ਹਰਜੀਤ ਸਿੰਘ ਪੁਲਿਸ ਲਾਈਨ ਬਟਾਲਾ ਵਿਚ ਆਪਣੀ ਸਰਵਿਸ ਰਿਵਾਲਵਰ ਦੀ ਸਫਾਈ ਕਰ ਰਹੇ ਹਨ। ਉਦੋਂ ਅਚਾਨਕ ਉਨ੍ਹਾਂ ਦੀ ਪਿਸਤੌਲ ਤੋਂ ਇਹ ਗੋਲੀ ਚੱਲੀ ਤੇ ਹਾਦਸਾ ਹੋ ਗਿਆ। ਆਵਾਜ਼ ਸੁਣ ਕੇ ਹੋਰ ਪੁਲਿਸ ਵਾਲੇ ਵੀ ਉਥੇ ਪਹੁੰਚ ਗਏ। ਤੁਰੰਤ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ।
ਏਐੱਸਆਈ ਨੂੰ ਮਿਲਣ ਲਈ ਡੀਸੀਪੀ ਸਿਟੀ ਲਲਿਤ ਕੁਮਾਰ ਵੀ ਪਹੁੰਚੇ।ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਅਧਿਕਾਰੀ ਏਐੱਸਆਈ ਹਰਜੀਤ ਸਿੰਘ ਨੂੰ ਗੋਲੀ ਕਿਵੇਂ ਲੱਗੀ ਤੇ ਰਿਵਾਲਵਰ ਤੋਂ ਅਚਾਨਕ ਗੋਲੀ ਕਿਵੇਂ ਚੱਲੀ, ਇਸ ਦੀ ਜਾਂਚ ਚੱਲ ਰਹੀ ਹੈ। ਫਿਲਹਾਲ ਉਹ ਹਸਪਤਾਲ ਵਿਚ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਤ ਸਥਿਰ ਹੈ। ਹਾਲਤ ਠੀਕ ਹੋਣ ਦੇ ਬਾਅਦ ਉਨ੍ਹਾਂ ਦੇ ਬਿਆਨ ਲਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: