ਗਾਇਕ ਸਿੱਧੂ ਮੂਸੇਵਾਲਾ ਨੂੰ ਪਾਰਟੀ ‘ਚ ਸ਼ਾਮਲ ਕਰਨ ਨੂੰ ਲੈ ਕੇ ਪੰਜਾਬ ਕਾਂਗਰਸ ਸਵਾਲਾਂ ਦੇ ਘੇਰੇ ਵਿੱਚ ਘਿਰ ਗਈ ਹੈ। ਮੂਸੇਵਾਲਾ ‘ਤੇ ਅਸਲਾ ਐਕਟ ਤੋਂ ਇਲਾਵਾ ਪੰਜਾਬ ‘ਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਕਈ ਮਾਮਲੇ ਵੀ ਚੱਲ ਰਹੇ ਹਨ।
ਕੁਝ ਸਮਾਂ ਪਹਿਲਾਂ ਉਸ ਨੂੰ ਬਰਨਾਲਾ ਪੁਲਿਸ ਰੇਂਜ ਵਿੱਚ ਏ.ਕੇ.47 ਤੋਂ ਫਾਇਰਿੰਗ ਕਰਦੇ ਵੀ ਦੇਖਿਆ ਗਿਆ ਸੀ। ਅੱਜ ਨਵਜੋਤ ਸਿੱਧੂ ਦੇ ਨਾਲ ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਰਾਜਕੁਮਾਰ ਵੇਰਕਾ ਵੀ ਮੂਸੇਵਾਲਾ ਨੂੰ ਸ਼ਾਮਲ ਕਰਵਾਉਣ ਲਈ ਚੰਡੀਗੜ੍ਹ ਸਥਿਤ ਪੰਜਾਬ ਭਵਨ ਪਹੁੰਚੇ।
ਜਦੋਂ ਸੀ. ਐੱਮ. ਚੰਨੀ ਤੋਂ ਮੂਸੇਵਾਲਾ ਉਤੇ ਚੱਲ ਰਹੇ ਕੇਸਾਂ ਬਾਰੇ ਪੁੱਛਿਆ ਗਿਆ ਤਾਂ ਉਹ ਬਿਨਾਂ ਕੋਈ ਜਵਾਬ ਦਿੱਤੇ ਉਥੋਂ ਨਿਕਲ ਗਏ। ਇਸ ਸਾਰੇ ਮਾਮਲੇ ‘ਤੇ ਨਵਜੋਤ ਸਿੱਧੂ ਨੇ ਕਿਹਾ ਕਿ ਕੇਸ ਕਿਸੇ ‘ਤੇ ਵੀ ਹੋ ਸਕਦਾ ਹੈ ਤਾਂ ਉਸ ‘ਤੇ ਟਿੱਪਣੀ ਕਰਨਾ ਸਹੀ ਨਹੀਂ ਹੈ। ਬਹੁਤ ਲੋਕ ਹਨ ਜਿਨ੍ਹਾਂ ‘ਤੇ ਮਾਮਲਾ ਦਰਜ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਮੂਸੇਵਾਲਾ ਸਹੀ ਹੈ ਜਾਂ ਗਲਤ ਇਸ ਦਾ ਫੈਸਲਾ ਪੰਜਾਬ ਦੇ ਲੋਕ ਕਰਨਗੇ। ਉਨ੍ਹਾਂ ਮੂਸੇਵਾਲਾ ਨੂੰ ‘ਯੂਥ ਆਈਕਾਨ’ ਦੱਸਿਆ। ਸਿੱਧੂ ਨੇ ਕਿਹਾ ਕਿ ਕੇਸ ਦਾ ਮਤਲਬ ਇਹ ਨਹੀਂ ਕਿ ਉਹ ਦੋਸ਼ੀ ਹੈ। ਮੇਰੇ ‘ਤੇ ਵੀ ਕੇਸ ਹੋਇਆ ਪਰ ਮੈਂ 6 ਵਾਰ ਚੋਣਾਂ ਲੜਿਆ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਸ਼ਾਮ ਨੂੰ ਨਵਜੋਤ ਸਿੱਧੂ ਗਾਇਕ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਕਰਵਾਉਣਗੇ