ਜੈਪੁਰ : ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ ਤੇ ਮੁੱਕ ਮੰਤਰੀ ਅਸ਼ੋਕ ਗਹਿਲੋਤ ਨੇ ਜੈਸਲਮੇਰ ਜਿਲ੍ਹੇ ‘ਚ ਮਿਗ-21 ਲੜਾਕੂ ਜਹਾਜ਼ ਹਾਦਸੇ ‘ਚ ਵਿੰਗ ਕਮਾਂਡਰ ਹਰਸ਼ਿਤ ਸਿਨ੍ਹਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।
ਮਿਸ਼ਰ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਤੇ ਪ੍ਰਮਾਤਮਾ ਤੋਂ ਵਿਛੜੀ ਰੂਹ ਨੂੰ ਸ਼ਾਂਤੀ ਦੇਣ ਦੀ ਪ੍ਰਾਰਥਨਾ ਕੀਤੀ। ਗਹਿਲੋਤ ਨੇ ਕਿਹਾ ਕਿ ਇਹ ਜਾਣਕੇ ਬਹੁਤ ਦੁੱਖ ਹੋਇਆ ਕਿ ਵਿੰਗ ਕਮਾਂਡਰ ਹਰਸ਼ ਸਿਨ੍ਹਾ ਦਾ ਰਾਜ ਦੇ ਪੱਛਮੀ ਖੇਤਰ ਵਿਚ ਟ੍ਰੇਨਿੰਗ ਉਡਾਨ ਦੌਰਾਨ ਮਿਗ-21 ਜਹਾਜ਼ ਹਾਦਸੇ ਵਿਚ ਦਿਹਾਂਤ ਹੋ ਗਿਆ।
ਮੁੱਖ ਮਤਰੀ ਨੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਅਸੀਂ ਉਨ੍ਹਾਂ ਦੇ ਦੁੱਖ ਵਿਚ ਸ਼ਾਮਲ ਹੈ। ਉਨ੍ਹਾਂ ਨੇ ਪ੍ਰਮਾਤਮਾ ਤੋਂ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ ਵਿਚ ਤਾਕਤ ਦੇਣ ਦੀ ਪ੍ਰਾਰਥਨਾ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਭਾਰਤੀ ਹਵਾਈ ਫੌਜ ਦਾ ਮਿਗ-21 ਲੜਾਕੂ ਜਹਾਜ਼ ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਰਾਜਸਥਾਨ ਦੇ ਜੈਸਲਮੇਰ ਨੇੜੇ ਕ੍ਰੈਸ਼ ਹੋ ਗਿਆ। ਜਹਾਜ਼ ਦੇ ਪਾਇਲਟ ਵਿੰਗ ਕਮਾਂਡਰ ਹਰਸ਼ਿਤ ਸਿਨਹਾ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਗਈ।
ਜੈਸਲਮੇਰ ਦੇ ਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਜਹਾਜ਼ ਸੈਮ ਥਾਣਾ ਖੇਤਰ ਦੇ ਡੇਜ਼ਰਟ ਨੈਸ਼ਨਲ ਪਾਰਕ ਇਲਾਕੇ ‘ਚ ਕ੍ਰੈਸ਼ ਹੋ ਗਿਆ। ਐੱਸ.ਪੀ. ਨੇ ਕਿਹਾ ਕਿ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਉਹ ਵੀ ਹਾਦਸੇ ਵਾਲੀ ਥਾਂ ਦੇ ਰਸਤੇ ‘ਤੇ ਹਨ। ਇਸ ਘਟਨਾ ‘ਤੇ ਹਵਾਈ ਫੌਜ ਨੇ ਟਵੀਟ ਰਾਹੀਂ ਬਿਆਨ ਜਾਰੀ ਕੀਤਾ ਹੈ।