ਮੁੱਖ ਮੰਤਰੀ ਭਗਵੰਤ ਮਾਨ ਨੇ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਪਲਟਵਾਰ ਕੀਤਾ ਹੈ। ਮੁੱਖ ਮੰਤਰੀ ਨੇ ਇੱਕ ਵਾਰ ਫਿਰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਰੋਪੜ ਜੇਲ੍ਹ ਵਿੱਚ ਅੰਸਾਰੀ ਨੂੰ ਮਿਲਣ ਤੋਂ ਇਨਕਾਰ ਕੀਤਾ ਹੈ, ਪਰ ਉਨ੍ਹਾਂ ਨੂੰ ਆਪਣੇ ਪੁੱਤਰ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਰੋਪੜ ਜੇਲ੍ਹ ਵਿੱਚ ਮੁਖਤਾਰ ਅੰਸਾਰੀ ਨੂੰ ਕਿੰਨੀ ਵਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਰਣਇੰਦਰ ਸਿੰਘ ਨੂੰ ਪੁੱਛਣ ਕਿ ਅੰਸਾਰੀ ਨਾਲ ਉਸ ਦਾ ਕੀ ਰਿਸ਼ਤਾ ਹੈ।
ਸੀ.ਐੱਮ. ਮਾਨ ਨੇ ਕਿਹਾ ਕਿ ਅੰਸਾਰੀ ਦੀ ਪਤਨੀ ਇੱਥੇ ਆਉਂਦੀ ਸੀ, ਉਹ 2 ਮਹੀਨੇ ਇੱਥੇ ਰਹੀ। ਅੰਸਾਰੀ ਦੀ ਪਤਨੀ ਤੋਂ ਇਲਾਵਾ ਉਨ੍ਹਾਂ ਦੇ ਪੁੱਤਰਾਂ ਦੀ ਵੀ ਇੱਥੇ ਸੇਵਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰੋਪੜ ਵਿੱਚ ਵਕਫ਼ ਬੋਰਡ ਦੀ ਜ਼ਮੀਨ ਮੁਖਤਾਰ ਅੰਸਾਰੀ ਦੇ ਲੜਕੇ ਅਤੇ ਭਤੀਜੇ ਦੇ ਨਾਂ ’ਤੇ ਹੈ। ਇਹ ਕਹਿ ਕੇ ਸੀ.ਐੱਮ. ਮਾਨ ਨੇ ਆਪਣਾ ਮੋਬਾਈਲ ਕੱਢਿਆ ਅਤੇ ਕਿਹਾ- ਰਿਹਾਇਸ਼ ਅੰਸਾਰੀ ਐਂਡ ਉਮਰ ਅੰਸਾਰੀ, ਇਹ ਪੁੱਤ ਤੇ ਭਤੀਜਾ ਹੈ। ਇਹ ਜ਼ਮੀਨ ਰੋਪੜ ਵਿੱਚ ਹੈ ਅਤੇ ਵਕਫ਼ ਬੋਰਡ ਦੀ ਜ਼ਮੀਨ ਹੈ। ਪਰ ਰਣਇੰਦਰ ਸਿੰਘ ਨੂੰ ਪਤਾ ਹੋਵੇਗਾ ਕਿ ਇਹ ਕੌਣ-ਕੌਣ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅੰਸਾਰੀ ਨੂੰ ਜਿਸ ਕੇਸ ਵਿੱਚ ਪੰਜਾਬ ਲਿਆਂਦਾ ਗਿਆ ਸੀ, ਉਸ ਦਾ ਕੋਈ ਸੁਰਾਗ ਨਹੀਂ ਹੈ। ਉਸ ਨੇ ਯੂਪੀ ਦੀ ਇੱਕ ਸੰਸਦ ਮੈਂਬਰ-ਵਿਧਾਇਕ ਅਦਾਲਤ ਵਿੱਚ 2-3 ਮਹੀਨੇ ਦੀ ਸਜ਼ਾ ਭੁਗਤਣੀ ਸੀ। ਅੰਸਾਰੀ ਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ। ਅੰਸਾਰੀ ਨੂੰ ਪੰਜਾਬ ਵਿੱਚ ਉਸ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਮਗਰੋਂ ਇੱਥੇ ਲਿਆਂਦਾ ਗਿਆ। ਯੂਪੀ ਨੇ 25 ਵਾਰ ਅੰਸਾਰੀ ਨੂੰ ਭੇਜਣ ਲਈ ਕਿਹਾ। ਪੰਜਾਬ ਸਰਕਾਰ ਨੇ ਇਸ ‘ਤੇ 25 ਵਾਰ ਜਵਾਬ ਦੇ ਦਿੱਤਾ। ਉਸ ਨੂੰ ਸਰਵਾਈਕਲ ਹੈ ਤਾਂ ਕਈ ਵਾਰ ਰੀੜ੍ਹ ਦੀ ਹੱਡੀ ਕਾਰਨ ਸਫ਼ਰ ਨਾ ਕਰ ਸਕਣ ਬਾਰੇ ਦੱਸਿਆ।
ਮਾਨ ਨੇ ਦੱਸਿਆ ਕਿ ਜਦੋਂ ਯੂਪੀ ਸਰਕਾਰ ਸੁਪਰੀਮ ਕੋਰਟ ਪਹੁੰਚੀ ਤਾਂ ਅੰਸਾਰੀ ਨੂੰ ਰੋਕਣ ਲਈ ਵਕੀਲ ਰੱਖੇ ਗਏ। ਕੈਪਟਨ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ, ਉਥੇ ਜੇਲ੍ਹ ਮੰਤਰੀ ਉਨ੍ਹਾਂ ਨੂੰ ਚਿੱਠੀਆਂ ਲਿਖ ਰਹੇ ਸਨ, ਜਿਸ ਵਿਚ ਅੰਸਾਰੀ ਦੇ ਨਾਂ ‘ਤੇ ਪਾਰਟੀ ਦੀ ਕਿਰਕਰੀ ਦੀਆਂ ਗੱਲਾਂ ਹੋ ਰਹੀਆਂ ਸਨ।
ਇਹ ਵੀ ਪੜ੍ਹੋ : ਦੁਨੀਆ ਦੇ ਅਰਬਪਤੀਆਂ ਦੀ ਲਿਸਟ ‘ਚ ਐਲਨ ਮਸਕ ਦੌਲਤ ਕਮਾਉਣ ‘ਚ ਤੇ ਅਡਾਨੀ ਗੁਆਉਣ ‘ਚ ਨੰਬਰ ਵਨ
ਉਨ੍ਹਾਂ ਕਿਹਾ ਕਿ ਹੁਣ ਉਹ ਕਹਿ ਰਹੇ ਹਨ ਕਿ ਜਦੋਂ ਵਕੀਲ ਨੂੰ ਪੈਸੇ ਹੀ ਨਹੀਂ ਦਿੱਤੇ ਗਏ ਤਾਂ ਰਿਕਵਰੀ ਕਾਹਦੀ। ਬਿੱਲ ਉਨ੍ਹਾਂ ਕੋਲ ਆਏ ਹਨ। ਉਹ ਪੈਸੇ ਦੇਣਗੇ। ਇਨ੍ਹਾਂ ਦੀ ਜੇਬ ‘ਚੋਂ ਦੇਣਗੇ, ਜੇ ਸਰਕਾਰੀ ਖਜ਼ਾਨੇ ‘ਚੋਂ ਦੇਣਾ ਪਿਆ ਤਾਂ ਉਨ੍ਹਾਂ ਤੋਂ ਰਿਕਵਰੀ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਇਲਜ਼ਾਮ ਲਗਾ ਰਹੇ ਹਨ, ਮੈਨੂੰ ਸਰਕਾਰ ਚਲਾਉਣਾ ਨਹੀਂ ਆਉਂਦੀ, ਪਰ ਕੀ ਇੱਦਾਂ ਸਰਕਾਰਾਂ ਚਲਦੀਆਂ ਹਨ? ਉਨ੍ਹਾਂ ਕੋਲ ਸਾਢੇ ਨੌਂ ਸਾਲ ਦਾ ਤਜਰਬਾ ਹੈ, ਸਾਡਾ ਤਾਂ ਸਿਰਫ਼ ਡੇਢ ਸਾਲ ਦਾ ਹੈ। ਪੇਮੈਂਟ ਤਾਂ ਹੋ ਕੇ ਰਊਗੀ ਤੇ ਇਨ੍ਹਾਂ ਦੀ ਜੇਬ ਤੋਂ ਹੀ ਹੋਵੇਗੀ। ਉਨ੍ਹਾਂ ਕੋਲ ਬਹੁਤ ਸਾਰਾ ਸਮਾਨ ਪਿਆ ਹੈ। ਹੌਲੀ-ਹੌਲੀ ਬਾਹਰ ਲਿਆਵਾਂਗੇ। ਸਾਰੀ ਕਾਰਵਾਈ ਕਾਨੂੰਨੀ ਤੌਰ ‘ਤੇ ਕੀਤੀ ਜਾਵੇਗੀ। ਕੈਪਟਨ ਨੂੰ ਨਹੀਂ ਪਤਾ ਸੀ ਤਾਂ ਕੀ ਪੁੱਤ ਇਸ ਤਰ੍ਹਾਂ ਲੁਟਾਉਂਦਾ ਰਿਹਾ।
ਵੀਡੀਓ ਲਈ ਕਲਿੱਕ ਕਰੋ -: