ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੈਵੇਨਿਊ ਇੰਟੈਲੀਜੈਂਸ ਵਿਭਾਗ (DRI) ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। DRI ਅਧਿਕਾਰੀਆਂ ਨੇ ਮੁੰਬਈ ਹਵਾਈ ਅੱਡੇ ‘ਤੇ ਵਿਦੇਸ਼ ਤੋਂ ਆਏ ਇਕ ਭਾਰਤੀ ਯਾਤਰੀ ਤੋਂ 33.60 ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਹੈ। ਉਹ ਸਾਬਣ ਦੇ ਰੂਪ ਵਿੱਚ 3360 ਕਿਲੋ ਨਸ਼ੀਲਾ ਪਦਾਰਥ ਛੁਪਾ ਕੇ ਲਿਆਇਆ ਸੀ।
ਜਾਣਕਾਰੀ ਅਨੁਸਾਰ ਸ਼ੱਕ ਦੇ ਆਧਾਰ ‘ਤੇ ਜਦੋਂ DRI ਅਧਿਕਾਰੀਆਂ ਨੇ ਯਾਤਰੀ ਦੀ ਤਲਾਸ਼ੀ ਲਈ ‘ਤਾਂ ਅਧਿਕਾਰੀਆਂ ਦੇ ਹੱਥ ਇੱਕ ਸਾਬਣ ਆ ਗਿਆ। ਜਿਸ ‘ਤੋਂ ਬਾਅਦ ਸਾਬਣ ਦੀ ਜਾਂਚ ਕੀਤੀ ਗਈ। ਸਾਬਣ ਦੇ ਕਵਰ ‘ਚ ਅਧਿਕਾਰੀਆਂ ਨੂੰ ਸਫੇਦ ਰੰਗ ਦਾ ਸਾਬਣ ਨਜ਼ਰ ਆਇਆ। ਜਦੋਂ ਇਸ ਦੀ ਹੋਰ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਅਧਿਕਾਰੀਆਂ ਦੇ ਹੱਥਾਂ ’ਤੇ ਮੋਮ ਚਿਪਕਣ ਲੱਗਾ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸਾਬਣ ਰਗੜਨਾ ਸ਼ੁਰੂ ਕਰ ਦਿੱਤਾ। ਮੋਮ ਨੂੰ ਰਗੜਨ ਤੋਂ ਬਾਅਦ, ਅੰਦਰ ਇੱਕ ਸਾਬਣ ਵਰਗਾ ਟੁਕੜਾ ਦਿਖਾਈ ਦਿੱਤਾ। ਪਰ ਇਹ ਸਾਬਣ ਨਹੀਂ ਸੀ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ BSF ਜਵਾਨਾਂ ਨੇ ਪਾਕਿਸਤਾਨੀ ਡਰੋਨ ‘ਤੇ ਕੀਤੀ ਫ਼ਾਇਰਿੰਗ, ਕਰੋੜਾਂ ਦੀ ਹੈਰੋਇਨ ਬਰਾਮਦ
ਅਧਿਕਾਰੀਆਂ ਵੱਲੋਂ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਸਾਬਣ ਨਹੀਂ ਸਗੋਂ ਕੋਕੀਨ ਹੈ। ਕੋਕੀਨ ਦੇ ਇਸ ਸਟਾਕ ਦੀ ਜਾਂਚ ਕਰਨ ‘ਤੇ ਇਹ 3360 ਗ੍ਰਾਮ ਨਿਕਲਿਆ। ਵਿਅਕਤੀ ਕੋਲੋਂ ਸਾਬਣ ਦੇ ਅਜਿਹੇ 16 ਡੱਬੇ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ, ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 33 ਕਰੋੜ 60 ਲੱਖ ਰੁਪਏ ਹੈ। DRI ਅਧਿਕਾਰੀਆਂ ਨੇ ਵਿਦੇਸ਼ ਤੋਂ ਆਏ ਇਸ ਭਾਰਤੀ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ‘ਤੋਂ ਇਸ ਸਬੰਧੀ ਹੋਰ ਜਾਣਕਾਰੀ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: