ਗਾਇਕ ਅੰਮ੍ਰਿਤ ਮਾਨ ਵੱਲੋਂ ਵਿਆਹ ਸਮਾਰੋਹ ਵਿਚ ਦੁਲਹੇ ਦੇ ਸ਼ਰਾਬੀ ਰਿਸ਼ਤੇਦਾਰ ਨਾਲ ਸੈਲਫੀ ਨਾ ਖਿਚਵਾਉਣ ਨੂੰ ਲੈ ਕੇ ਵਿਵਾਦ ਹੋ ਗਿਆ। ਅੰਮ੍ਰਿਤ ਮਾਨ ਇਸ ਵਿਆਹ ਵਿਚ ਪਰਫਾਰਮ ਕਰਨ ਪਹੁੰਚੇ ਸਨ। ਜਦੋਂ ਦੁਲਹੇ ਦੇ ਰਿਸ਼ਤੇਦਾਰ ਨੇ ਮਾਈਕ ਤੋਂ ਗਾਲ੍ਹਾਂ ਕੱਢਣੀਆਂ ਸ਼ੁਰੂ ਕੀਤੀਆਂ ਤਾਂ ਅੰਮ੍ਰਿਤ ਮਾਨ ਪ੍ਰੋਗਰਾਮ ਵਿਚ ਹੀ ਖਤਮ ਕਰਕੇ ਚਲੇ ਗਏ ਤੇ ਇਸ ਦੇ ਬਾਅਦ ਬਾਰਾਤੀਆਂ ਨੇ ਹੰਗਾਮਾ ਕਰ ਦਿੱਤਾ।
ਮੋਗਾ ਦੇ ਘੱਲਕਲਾਂ ਪਿੰਡ ਦਾ ਪ੍ਰਭਜੋਤ ਸਿੰਘ ਕੈਨੇਡਾ ਵਿਚ ਰਹਿੰਦਾ ਹੈ। ਪ੍ਰਭਜੋਤ ਦਾ ਵਿਆਹ 10 ਫਰਵਰੀ ਨੂੰ ਤੈਅ ਸੀ ਤੇ ਇਸ ਲਈ ਉਹ ਕੁਝ ਦਿਨ ਪਹਿਲਾਂ ਹੀ ਪੰਜਾਬ ਪਰਤਿਆ ਸੀ। ਪ੍ਰਭਜੋਤ ਦੇ ਪਰਿਵਾਰ ਨੇ ਵਿਆਹ ਦਾ ਪ੍ਰੋਗਰਾਮ ਮੋਗਾ ਦੇ ਸਿਟੀ ਪਾਰਕ ਪੈਲੇਸ ਵਿਚ ਰਖਿਆ ਤੇ ਪਰਫਾਰਮ ਕਰਨ ਲਈ ਸਿੰਗਲ ਅੰਮ੍ਰਿਤ ਮਾਨ ਨੂੰ ਬੁੱਕ ਕੀਤਾ। ਅੰਮ੍ਰਿਤ ਮਾਨ ਨੇ ਇਸ ਪ੍ਰੋਗਾਰਮ ਲਈ 6 ਲੱਖ ਰੁਪਏ ਲਏ।
ਵਿਆਹ ਵਿਚ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਤੇ ਅੰਮ੍ਰਿਤ ਮਾਨ ਬਾਰਤੀਆਂ ਦੀ ਫਰਮਾਇਸ਼ ‘ਤੇ ਗਾਣੇ ਗਾ ਰਹੇ ਸਨ। ਉਸੇ ਸਮੇਂ ਪ੍ਰਭਜੋਤ ਦੇ ਇਕ ਰਿਸ਼ਤੇਦਾਰ ਨੇ ਸ਼ਰਾਬੀ ਹਾਲਤ ਵਿਚ ਸਟੇਜ ‘ਤੇ ਚੜ੍ਹ ਕੇ ਉੁਨ੍ਹਾਂ ਨਾਲ ਫੋਟੋ ਖਿਚਵਾਉਣੀ ਚਾਹੀ ਤਾਂ ਅੰਮ੍ਰਿਤ ਮਾਨ ਨੇ ਮਨ੍ਹਾ ਕਰ ਦਿੱਤਾ। ਇਸੇ ਵਿਚ ਦੁਲਹੇ ਪ੍ਰਭਜੋਤ ਦਾ ਰਿਸ਼ਤੇਦਾਰ ਭੜਕ ਗਿਆ ਤੇ ਅੰਮ੍ਰਿਤ ਮਾਨ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਮਾਮਲਾ ਵਧਦਾ ਦੇਖ ਅੰਮ੍ਰਿਤ ਮਾਨ ਪ੍ਰੋਗਰਾਮ ਵਿਚ ਹੀ ਖਤਮ ਕਰਕੇ ਉਥੋਂ ਚਲੇ ਗਏ। ਇਸ ਦੇ ਬਾਅਦ ਬਾਰਾਤੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਅੰਮ੍ਰਿਤ ਮਾਨ ਦੇ ਮੈਨੇਜਰ ਤੇ ਉਸ ਦੇ ਸਾਥੀਆਂ ਨੂੰ ਘੇਰ ਲਿਆ। ਬਾਰਾਤੀ ਪ੍ਰੋਗਰਾਮ ਵਿਚ ਛੱਡਣ ਦੀ ਵਜ੍ਹਾ ਨਾਲ ਆਪਣੀ ਪੇਮੈਂਟ ਵਾਪਸ ਮੰਗ ਰਹੇ ਸਨ।
ਇਹ ਵੀ ਪੜ੍ਹੋ : ਔਰਤਾਂ ਨੂੰ 1000 ਰੁ. ਪ੍ਰਤੀ ਮਹੀਨਾ ਦੇਣ ਦੀ ਤਿਆਰੀ, ਨਵੇਂ ਬਜਟ ‘ਚ ਸਰਕਾਰ ਕਰੇਗੀ 12000 ਕਰੋੜ ਦਾ ਪ੍ਰਬੰਧ
ਅੰਮ੍ਰਿਤ ਮਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਦੇ ਬਾਅਦ ਦੋ ਥਾਣਿਆਂ ਦੇ ਐੱਸਐੱਚਓ ਤੋਂ ਇਲਾਵਾ ਡੀਸੀਪੀ ਮੋਗਾ ਤੇ ਸਿਟੀ ਐੱਸਪੀ ਹੈੱਡਕੁਆਰਟਰ ਮੈਰਿਜ ਪੈਲੇਸ ਪਹੁੰਚੇ। ਐੱਸਪੀ ਹੈੱਡਕੁਆਰਟਰ ਨੇ ਕਿਹਾ ਕਿ ਪੁਲਿਸ ਦੋਵੇਂ ਧਿਰਾਂ ਦੀ ਗੱਲ ਸੁਣ ਰਹੀ ਹੈ ਤੇ ਸਭ ਕੁਝ ਜਾਨਣ ਦੇ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: