ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਨੁਸ਼ਾਸਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਹੈ। ਸੁਨੀਲ ਜਾਖੜ ਤੇ ਕੇਵੀ ਥਾਮਸ ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਪਰ ਦੋਵੇਂ ਨੇਤਾ ਪਾਰਟੀ ਵਿਚ ਬਣੇ ਰਹਿਣਗੇ।
ਪੰਜ ਮੈਂਬਰੀਅਨੁਸ਼ਾਸਨ ਕਮੇਟੀ ਦੀ ਪ੍ਰਧਾਨਗੀ ਸੀਨੀਅਰ ਪਾਰਟੀ ਆਗੂ ਏ ਕੇ ਐਂਟਨੀ ਕਰ ਰਹੇ ਹਨ ਅਤੇ ਮੀਟਿੰਗ ਵਿੱਚ ਐਂਟਨੀ ਤੋਂ ਇਲਾਵਾ ਪੈਨਲ ਦੇ ਮੈਂਬਰ ਤਾਰਿਕ ਅਨਵਰ, ਜੇ ਪੀ ਅਗਰਵਾਲ ਅਤੇ ਜੀ ਪਰਮੇਸ਼ਵਰ ਸ਼ਾਮਲ ਹੋਏ। ਮੀਟਿੰਗ ਦੌਰਾਨ ਅੰਬਿਕਾ ਸੋਨੀ ਮੌਜੂਦ ਨਹੀਂ ਸਨ। ਕਾਂਗਰਸ ਅਨੁਸ਼ਾਸਨੀ ਪੈਨਲ ਦੀਆਂ ਸਿਫ਼ਾਰਸ਼ਾਂ ਤੋਂ ਤੁਰੰਤ ਬਾਅਦ, ਜਾਖੜ ਨੇ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰਦੇ ਹੋਏ ਆਪਣੀ ਪਾਰਟੀ ਨੂੰ ‘ਗੁੱਡ ਲੱਕ’ ਕਿਹਾ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਮੇਘਾਲਿਆ ਵਿੱਚ ਪਾਰਟੀ ਦੇ ਪੰਜ ਵਿਧਾਇਕਾਂ ਨੂੰ ਵੀ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਹੈ, ਜਿਨ੍ਹਾਂ ਨੇ ਪਾਰਟੀ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਰਾਜ ਵਿੱਚ ਸੱਤਾਧਾਰੀ ਮੇਘਾਲਿਆ ਡੈਮੋਕਰੇਟਿਕ ਅਲਾਇੰਸ (ਐਮਡੀਏ) ਦਾ ਸਮਰਥਨ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਕਮੇਟੀ ਨੇ ਆਪਣੀਆਂ ਸਿਫਾਰਿਸ਼ਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀਆਂ ਹਨ, ਜੋ ਜਲਦੀ ਹੀ ਲੋੜੀਂਦੀ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ : ਜੰਗ ਵਿਚਾਲੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਕਰੇਗਾ ਜਰਮਨੀ, ਪਹਿਲਾਂ ਕਰ ਦਿੱਤਾ ਸੀ ਇਨਕਾਰ
ਜ਼ਿਕਰਯੋਗ ਹੈ ਕਿ ਸਾਬਕਾ ਸੀਐੱਮ ਚਰਨਜੀਤ ਚੰਨੀ ਬਾਰੇ ਦਿੱਤੇ ਬਿਆਨ ਲਈ ਜਾਖੜ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ । ਜਿਸਦਾ ਜਾਖੜ ਨੇ ਕੋਈ ਜਵਾਬ ਨਹੀਂ ਦਿੱਤਾ ਸੀ । ਇੰਨਾ ਹੀ ਨਹੀਂ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦਿੱਤਾ ਸੀ ਕਿ ਉਹ ਹਾਈਕਮਾਨ ਅੱਗੇ ਨਹੀਂ ਝੁਕਣਗੇ ।