ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਖੋਜੀ ਨੇ ਕੋਰੋਨਾ ਵਾਇਰਸ ਦੀ ਉਤਪੱਤੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਖੋਜੀ ਨੇ ਕਿਹਾ ਕਿ ਇਸ ਵਾਇਰਸ ਨੂੰ ਚੀਨ ਨੇ ‘ਬਾਇਓ ਹਥਿਆਰ’ ਵਜੋਂ ਤਿਆਰ ਕੀਤਾ ਸੀ। ਉਸ ਨੇ ਕਿਹਾ ਕਿ ਉਸ ਦੇ ਨਾਲ ਕੰਮ ਕਰਨ ਵਾਲਿਆਂ ਨੂੰ ਵਾਇਰਸ ਦੇ 4 ਸਟ੍ਰੇਨਾਂ ਨਾਲ ਸੰਕਰਮਿਤ ਕੀਤਾ ਗਿਆ ਸੀ, ਜਿਸਦਾ ਉਦੇਸ਼ ਇਹ ਪਤਾ ਲਗਾਉਣਾ ਸੀ ਕਿ ਕਿਹੜਾ ਤੇਜ਼ੀ ਨਾਲ ਫੈਲ ਸਕਦੀ ਹੈ।
ਸਨਸਨੀਖੇਜ਼ ਦਾਅਵਾ ਕਰਨ ਵਾਲੇ ਵੁਹਾਨ ਦੇ ਇਸ ਰਿਸਰਚਰ ਦਾ ਨਾਂ ਚਾਓ ਸ਼ਾਓ ਹੈ। ਸ਼ਾਓ ਨੇ ਇਹ ਹੈਰਾਨ ਕਰਨ ਵਾਲੇ ਖੁਲਾਸਾ ਇੰਟਰਨੈਸ਼ਨਲ ਪ੍ਰੈੱਸ ਐਸੋਸੀਏਸ਼ਨ ਦੀ ਮੈਂਬਰ ਜੈਨੀਫਰ ਜ਼ੇਂਗ ਨੂੰ ਦਿੱਤੇ ਇੰਟਰਵਿਊ ‘ਚ ਕੀਤੇ। ਦੱਸ ਦੇਈਏ ਕਿ ਕਿ ਜ਼ੇਂਗ ਨੂੰ ਚੀਨ ਅਤੇ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਬਾਰੇ ਜਾਣਕਾਰੀ ਪ੍ਰਦਾਨ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਹੈ।
ਚਾਓ ਸ਼ਾਓ ਨੇ 26 ਮਿੰਟ ਦੇ ਲੰਬੇ ਇੰਟਰਵਿਊ ‘ਚ ਕੋਰੋਨਾ ਵਾਇਰਸ ਬਾਰੇ ਕਈ ਹੋਰ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ। ਉਨ੍ਹਾਂ ਕਿਹਾ ਕਿ ‘ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਇਕ ਹੋਰ ਖੋਜਕਰਤਾ ਸ਼ਾਨ ਚਾਓ ਨੇ ਮੰਨਿਆ ਕਿ ਉਨ੍ਹਾਂ ਦੇ ਸੀਨੀਅਰ ਨੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ 4 ਵੇਰੀਏਂਟ ਦਿੱਤੇ ਸਨ। ਇਸ ਦੇ ਜ਼ਰੀਏ ਇਹ ਪਤਾ ਲਗਾਇਆ ਜਾ ਰਿਹਾ ਸੀ ਕਿ ਇਨ੍ਹਾਂ ‘ਚੋਂ ਕਿਹੜਾ ਸਭ ਤੋਂ ਵਧੀਆ ਹੈ। ਕਿਹੜਾ ਸਟ੍ਰੇਨ ਵੱਧ ਤੋਂ ਵੱਧ ਜਾਤੀਆਂ ਨੂੰ ਸੰਕ੍ਰਮਿਤ ਕਰ ਸਕਦਾ ਹੈ। ਇਹ ਵੀ ਪਤਾ ਲਗਾਇਆ ਗਿਆ ਕਿ ਇਸ ਨਾਲ ਮਨੁੱਖ ਸਣੇ ਹੋਰ ਨਸਲਾਂ ਨੂੰ ਸੰਕ੍ਰਮਿਤ ਕਰਨਾ ਕਿੰਨਾ ਸੌਖਾ ਹੋਵੇਗਾ।
ਵੁਹਾਨ ਖੋਜੀ ਨੇ ਦਾਅਵਾ ਕੀਤਾ ਕਿ 2019 ਵਿੱਚ ਵੁਹਾਨ ਵਿੱਚ ਮਿਲਟਰੀ ਵਰਲਡ ਗੇਮਜ਼ ਦੌਰਾਨ ਉਸਦੇ ਕਈ ਸਾਥੀ ਲਾਪਤਾ ਹੋ ਗਏ ਸਨ। ਬਾਅਦ ਵਿੱਚ ਉਨ੍ਹਾਂ ਵਿੱਚੋਂ ਇੱਕ ਨੇ ਖੁਲਾਸਾ ਕੀਤਾ ਕਿ ਉਸ ਨੂੰ ਉਨ੍ਹਾਂ ਹੋਟਲਾਂ ਵਿੱਚ ਭੇਜਿਆ ਗਿਆ ਸੀ ਜਿੱਥੇ ਵੱਖ-ਵੱਖ ਦੇਸ਼ਾਂ ਦੇ ਐਥਲੀਟ ਸਿਹਤ ਜਾਂ ਸਫਾਈ ਦੀਆਂ ਸਥਿਤੀਆਂ ਦੀ ਜਾਂਚ ਕਰਨ ਲਈ ਠਹਿਰੇ ਹੋਏ ਸਨ। ਦਰਅਸਲ, ਸਫਾਈ ਦੀ ਜਾਂਚ ਕਰਨ ਲਈ ਵਾਇਰੋਲੋਜਿਸਟਸ ਦੀ ਲੋੜ ਨਹੀਂ ਹੈ। ਅਜਿਹੀ ਸਥਿਤੀ ਵਿੱਚ ਚਾਓ ਸ਼ਾਨ ਨੂੰ ਸ਼ੱਕ ਸੀ ਕਿ ਉਸ ਨੂੰ ਵਾਇਰਸ ਫੈਲਾਉਣ ਲਈ ਉੱਥੇ ਭੇਜਿਆ ਗਿਆ ਸੀ। ਚਾਓ ਸ਼ਾਨ ਨੇ ਅੱਗੇ ਦੱਸਿਆ ਕਿ ਅਪ੍ਰੈਲ 2020 ਵਿੱਚ ਉਸ ਨੂੰ ਮੁੜ-ਸਿੱਖਿਆ ਕੈਂਪਾਂ ਵਿੱਚ ਕੈਦ ਉਇਗਰਾਂ ਦੀ ਸਿਹਤ ਸਥਿਤੀ ਦੀ ਜਾਂਚ ਕਰਨ ਲਈ ਸ਼ਿਨਜਿਆਂਗ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ : ICC World Cup : ਜਿਥੇ ਹੋਣਾ India-PAK ਮੈਚ, ਉਥੇ ਇੱਕ ਰਾਤ ਹੋਟਲ ਦਾ ਕਿਰਾਇਆ ਪਹੁੰਚਿਆ 50,000 ਰੁ.
ਇੰਟਰਵਿਊ ਦੌਰਾਨ ਉਸਨੇ ਦ੍ਰਿੜਤਾ ਨਾਲ ਕਿਹਾ ਕਿ ਉਨ੍ਹਾਂ ਜਾਂ ਤਾਂ ਵਾਇਰਸ ਫੈਲਾਉਣ ਲਈ ਭੇਜਿਆ ਗਿਆ ਸੀ ਜਾਂ ਇਹ ਵੇਖਣ ਲਈ ਕਿ ਵਾਇਰਸ ਮਨੁੱਖਾਂ ‘ਤੇ ਕਿਵੇਂ ਅਸਰ ਵਿਖਾਉਂਦਾ ਹੈ।
ਅਜਿਹੀ ਹੈਰਾਨ ਕਰਨ ਵਾਲੀ ਜਾਣਕਾਰੀ ਦਾ ਖੁਲਾਸਾ ਚਾਓ ਸ਼ਾਨ ਨੇ ਅਪ੍ਰੈਲ 2020 ‘ਚ ਦਿੱਤੇ ਇੰਟਰਵਿਊ ‘ਚ ਵੀ ਕੀਤਾ ਸੀ। ਹਾਲਾਂਕਿ ਉਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਇਹ ਪੂਰੀ ਬੁਝਾਰਤ ਦਾ ਸਿਰਫ ਇਕ ਹਿੱਸਾ ਹੈ। ਕੁਝ ਦਿਨ ਪਹਿਲਾਂ, ਯੂਐਸ ਅਧਿਕਾਰੀਆਂ ਨੇ ਇੱਕ ਖੁਫੀਆ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਉਨ੍ਹਾਂ ਲੋਕਾਂ ਦੁਆਰਾ ਉਠਾਏ ਗਏ ਕੁਝ ਨੁਕਤਿਆਂ ਨੂੰ ਖਾਰਿਜ ਕੀਤਾ ਗਿਆ ਸੀ ਜਿਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਕੋਵਿਡ -19 ਇੱਕ ਚੀਨੀ ਪ੍ਰਯੋਗਸ਼ਾਲਾ ਤੋਂ ਲੀਕ ਹੋਇਆ ਸੀ। ਰਿਪੋਰਟ ਵਿਚ ਇਕ ਵਾਰ ਫਿਰ ਦੁਹਰਾਇਆ ਗਿਆ ਹੈ ਕਿ ਯੂਐਸ ਖੁਫੀਆ ਏਜੰਸੀਆਂ ਇਸ ਗੱਲ ‘ਤੇ ਵੰਡੀਆਂ ਹੋਈਆਂ ਹਨ ਕਿ ਮਹਾਮਾਰੀ ਕਿਵੇਂ ਸ਼ੁਰੂ ਹੋਈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਕਾਰਨ, ਦੁਨੀਆ ਭਰ ਵਿੱਚ 70 ਲੱਖ ਤੋਂ ਵੱਧ ਲੋਕਾਂ ਦੀ ਮੌਤਾਂ ਹੋਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -: