Cricketer Suresh Raina will arrive : ਕ੍ਰਿਕਟਰ ਸੁਰੇਸ਼ ਰੈਨਾ ਪੰਜਾਬ ਪਹੁੰਚ ਚੁੱਕੇ ਹਨ। ਉਹ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਪਹੁੰਚੇ ਹਨ। ਉਥੇ ਉਨ੍ਹਾਂ ਦੀ ਭੂਆ ਆਸ਼ਾ ਦਾ ਘਰ ਹੈ, ਜਿਨ੍ਹਾਂ ਦੇ ਪਤੀ ਅਸ਼ੋਕ ਕੁਮਾਰ ਅੇਤ ਬੇਟੇ ਕੌਸ਼ਲ ਦੀ ਕੁਝ ਦਿਨ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ। ਦੋਵੇਂ ਮ੍ਰਿਤਕ ਰੈਨਾ ਦੇ ਫੁੱਫੜ ਅਤੇ ਕਜ਼ਨ ਭਰਾ ਸਨ, ਇਸ ਲਈ ਉਹ ਸੋਗ ਮਨਾਉਣ ਲਈ ਆਪਣੀ ਭੂਆ ਦੇ ਘਰ ਪਹੁੰਚੇ ਹਨ। ਰੈਨਾ ਦੇ ਨਾਲ ਉਨ੍ਹਾਂ ਦੀ ਮਾਂ, ਭਰ ਦਿਨੇਸ਼ ਰੈਨਾ, ਸੂਰਜਪੁਰ ਨਿਵਾਸੀ ਮਾਮਾ-ਮਾਮੀ ਅਤੇ ਭਾਬੀ ਨਾਲ ਹਨ। ਅਸ਼ੋਕ ਕੁਮਾਰ ਦੇ ਪਰਿਵਾਰ ’ਤੇ ਬਦਮਾਸ਼ਾਂ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਅਸ਼ੋਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦੇ ਪੁੱਤਰ ਕੌਸ਼ਲ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਹਮਲੇ ਵਿੱਚ ਰੈਨਾ ਦੀ ਭੂਆ ਆਸ਼ਾ ਰਾਣੀ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਈ ਸੀ। ਪੁਲਸ ਨੇ ਅਣਪਛਾਤੇ ਲੋਕਾਂ ’ਤੇ ਕਤਲ ਸਣੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਇਸ ਮਾਮਲੇ ’ਚ ਰਾਜਸਥਾਨ ਤੋਂ ਦੋ ਸ਼ੱਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਦੱਸ ਦੇਈਏ ਕਿ ਰੈਨਾ ਨੇ ਆਪਣੇ ਅਧਿਕਾਰਕ ਹੈਂਡਲ ਤੋਂ ਟਵੀਟ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ। ਵਾਰਦਾਤ ਦੀ ਖਬਰ ਮਿਲਦੇ ਹੀ ਮੁੱਖ ਮੰਤਰੀ ਦੇ ਹੁਕਮ ਤੋਂ ਬਾਅਦ ਡੀਜੀਪੀ ਨੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕਰ ਦਿੱਤਾ। ਐੱਸਆਈਟੀ ਦੀ ਅਗਵਾਈ ਆਈਡੀ ਬਾਰਡਰ ਰੇਂਜ (ਅੰਮ੍ਰਿਤਸਰ) ਐੱਸਪੀਐੱਸ ਪਰਮਾਰ ਕਰ ਰਹੇ ਹਨ। ਇਸ ਵਿੱਚ ਪਠਾਨਕੋਟ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਤੇ ਐੱਸਪੀ ਇਨਵੈਸਟੀਗੇਸ਼ਨ ਪ੍ਰਭਜੋਤ ਸਿੰਘ ਵਿਰਕ ਤੇ ਧਾਰਕਲਾਂ (ਪਠਾਨਕੋਟ) ਦੇ ਡੀਐੱਸਪੀ ਰਵਿੰਦਰ ਸਿੰਘ ਬਤੌਰ ਮੈਂਬਰ ਸ਼ਾਮਲ ਹਨ। ਏਡੀਜੀਪੀ ਲਾਅ ਐਂਡ ਆਰਡਰ ਈਸ਼ਵਰ ਸਿੰਘ ਨੂੰ ਹਰ ਰੋਜ਼ ਜਾਂਚ ਦੀ ਨਿਗਰਾਨੀ ਦਾ ਕੰਮ ਸੌਪਿਆ ਗਿਆ ਹੈ।
ਮਾਮਲੇ ਦੀ ਜਂਚ ਪਠਾਨਕੋਟ ਪੁਲਿਸ ਲੁਧਿਆਣਾ ਵੀ ਗਈ ਸੀ। ਜਾਣਕਾਰੀ ਮੁਤਾਬਕ ਪੁਲਿਸ ਜਿਸ ਵਿਅਕਤੀ ਦੀ ਭਾਲ ਵਿੱਚ ਲੁਧਿਆਣਾ ਗਈ ਸੀ, ਉਸ ਦੀ ਸੂਬੇ ਵਿੱਚ ਹੋਈ ਲੁੱਟ ਦਆਂ ਕਈ ਵਾਰਦਾਤਾਂ ਵਿੱਚ ਸ਼ੱਕੀ ਭੂਮਿਕਾ ਹੈ। ਹਾਲਾਂਕਿ ਉਹ ਪੁਲਿਸ ਦੇ ਹੱਥ ਨਹੀਂ ਲੱਗਾ। ਹੁਣ ਪੁਲਿਸ ਉਸ ਨੂੰ ਰਾਊਂਡਅਪ ਕਰਨ ਲਈ ਉਸ ਦੇ ਹੋਰ ਸੰਭਾਵਿਤ ਠਿਕਾਣਿਆਂ ’ਤੇ ਛਾਪਾਮਾਰੀ ਕਰ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਜੇਕਰ ਉਹ ਸ਼ੱਕੀ ਹੱਥੇ ਚੜ੍ਹਦਾ ਹੈ ਤਾਂ ਥਰਿਆਲ ਮਾਮਲੇ ਵਿੱਚ ਬੜਤ ਮਿਲ ਸਕਦੀ ਹੈ।