ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੇ ਖਿਲਾਫ ਸੀਰੀਜ਼ ਹਾਰਨ ਤੋਂ ਬਾਅਦ ਟੈਸਟ ਕਪਤਾਨੀ ਛੱਡ ਦਿੱਤੀ ਹੈ। ਕੋਹਲੀ ਨੇ ਟਵਿੱਟਰ ‘ਤੇ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ 2014 ਵਿੱਚ ਅਹੁਦਾ ਸੰਭਾਲਿਆ ਸੀ। ਉਹ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਵਿਚੋਂ ਇੱਕ ਸਨ।
ਟਵਿਟਰ ‘ਤੇ ਆਪਣੇ ਸੰਦੇਸ਼ ਵਿਚ ਕੋਹਲੀ ਨੇ ਲਿਖਿਆ ਕਿ ਪਿਛਲੇ 7 ਸਾਲ ਤੋਂ ਲਗਾਤਾਰ ਸਖਤ ਮਿਹਨਤ ਤੇ ਹਰ ਰੋਜ਼ ਟੀਮ ਨੂੰ ਸਹੀ ਦਿਸ਼ਾ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਮੈਂ ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕੀਤਾ ਅਤੇ ਕੋਈ ਵੀ ਕਸਰ ਨਹੀਂ ਛੱਡੀ ਪਰ ਹਰ ਸਫਰ ਦਾ ਇੱਕ ਅੰਤ ਹੁੰਦਾ ਹੈ। ਮੇਰੇ ਲਈ ਟੈਸਟ ਦੀ ਕਪਤਾਨੀ ਨੂੰ ਖਤਮ ਕਰਨ ਦਾ ਇਹੀ ਸਹੀ ਸਮਾਂ ਹੈ।
ਇਸ ਸਫਰ ਵਿਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਪਰ ਕੋਸ਼ਿਸ਼ ਵਿਚ ਕਿਸੇ ਨੇ ਵੀ ਕੋਈ ਕਸਰ ਨਹੀਂ ਛੱਡੀ। ਮੈਂ ਹਮੇਸ਼ਾ ਆਪਣਾ 120 ਫੀਸਦੀ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਕੁਝ ਨਹੀਂ ਕਰ ਸਕਦਾ ਹਾਂ ਤਾਂ ਮੈਂ ਸਮਝਦਾ ਹਾਂ ਕਿ ਮੇਰੇ ਲਈ ਇਹ ਚੀਜ਼ ਸਹੀ ਨਹੀਂ ਹੈ। ਕੋਹਲੀ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਲੈ ਕੇ ਪੂਰੀ ਤਰ੍ਹਾਂ ਤੋਂ ਪੱਕੇ ਹਨ ਅਤੇ ਉਹ ਆਪਣੀ ਟੀਮ ਨਾਲ ਕੋਈ ਧੋਖਾ ਨਹੀਂ ਕਰ ਸਕਦੇ ਹਨ। ਵਿਰਾਟ ਕੋਹਲੀ ਨੇ ਆਪਣੇ ਇਸ ਸੰਦੇਸ਼ ਵਿਚ BCCI ਦਾ ਸ਼ੁਕਰੀਆ ਵੀ ਕੀਤਾ ਤੇ ਨਾਲ ਹੀ ਰਵੀ ਸ਼ਾਸਤਰੀ ਤੇ ਬਾਕੀ ਸਟਾਫ ਦਾ ਵੀ ਧੰਨਵਾਦ ਕੀਤਾ। ਵਿਰਾਟ ਕੋਹਲੀ ਦੇ ਇਸ ਫੈਸਲੇ ਦਾ BCCI ਨੇ ਸਵਾਗਤ ਕੀਤਾ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਗੌਰਤਲਬ ਹੈ ਕਿ ਕੋਹਲੀ ਪਹਿਲਾਂ ਹੀ ਟੀ-20, ਵਨਡੇ ਦੀ ਕਪਤਾਨੀ ਛੱਡ ਚੁੱਕੇ ਹਨ। ਟੀ-20 ਵਰਲਡ ਕੱਪ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਟੀ-20 ਫਾਰਮੇਟ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਸੀ। ਭਾਰਤ ਦੀ ਹਾਰ ਤੋਂ ਬਾਅਦ BCCI ਨੇ ਉਨ੍ਹਾਂ ਨੂੰ ਵਨਡੇ ਦੀ ਕਪਤਾਨੀ ਤੋਂ ਵੀ ਹਟਾ ਦਿੱਤਾ ਸੀ ਤੇ ਹੁਣ ਵਿਰਾਟ ਟੈਸਟ ਦੇ ਕਪਤਾਨ ਵੀ ਨਹੀਂ ਰਹੇ ਹਨ। ਵਿਰਾਟ ਨੇ ਕੁੱਲ 68 ਮੈਚਾਂ ਵਿਚ ਭਾਰਤ ਲਈ ਕਪਤਾਨੀ ਕੀਤੀ ਹੈ ਜਿਨ੍ਹਾਂ ਵਿਚੋਂ 40 ਵਿਚ ਜਿੱਤ ਮਿਲੀ ਹੈ ਤੇ 17 ਵਿਚ ਹਾਰ। ਵਿਰਾਟ ਦੀ ਅਗਵਾਈ ਵਿਚ ਕੁੱਲ 11 ਮੈਚ ਡਰਾਅ ਰਹੇ ਹਨ।